ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਪੱਛਮੀ ਬੰਗਾਲ ਸਥਿਤ ਵਿਸ਼ਵ-ਭਾਰਤੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦਾ ਇਹ ਸੰਬੋਧਨ ਵੀਡੀਓ ਕਾਨਫਰੰਸਿੰਗ ਜ਼ਰੀਏ ਸਵੇਰੇ 11 ਵਜੇ ਹੋਵੇਗਾ। ਉੱਥੇ ਹੀ ਇਸ ਮੌਕੇ 'ਤੇ ਪੱਛਮੀ ਬੰਗਾਲ ਦੇ ਰਾਜਪਾਲ ਤੇ ਕੇਂਦਰੀ ਸਿੱਖਿਆ ਮੰਤਰੀ ਵੀ ਹਾਜ਼ਰ ਰਹਿਣਗੇ।


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਬਾਰੇ ਗੱਲ ਕਰਦਿਆਂ ਟਵੀਟ ਵੀ ਕੀਤਾ। ਉਨ੍ਹਾਂ ਕਿਹਾ, 'ਵਿਸ਼ਵ ਭਾਰਤੀ ਯੂਨੀਵਰਸਿਟੀ ਸ਼ਾਂਤੀ ਨਿਕੇਤਨ ਸਮਾਰੋਹ ਨੂੰ ਸੰਬੋਧਨ ਕਰਨ ਦੇ ਇੰਤਜ਼ਾਰ 'ਚ ਹਾਂ। ਜੋ ਕਿ ਦੇਸ਼ ਦੇ ਅਤਿ ਮਹੱਤਵਪੂਰਨ ਸੰਸਥਾਵਾਂ 'ਚੋਂ ਇਕ ਹੈ ਤੇ ਗੁਰੂਦੇਵ ਟੈਗੋਰ ਨਾਲ ਵੀ ਜੁੜੀ ਹੈ। ਸੰਬੋਧਨ ਲਈ 24 ਦਸੰਬਰ, 11 ਵਜੇ ਸੁਣੋ।


ਜ਼ਿਕਰਯੋਗ ਹੈ ਕਿ ਗੁਰੂਦੇਵ ਰਵਿੰਦਰਨਾਥ ਟੈਗੋਰ ਦੇ 1921 'ਚ ਸਥਾਪਿਤ ਵਿਸ਼ਵ ਭਾਰਤੀ ਦੇਸ਼ ਦੀ ਸਭ ਤੋਂ ਪੁਰਾਣੀ ਕੇਂਦਰੀ ਯੂਨੀਵਰਸਿਟੀ ਵੀ ਹੈ। ਮਈ, 1951 'ਚ ਸੰਸਦ ਦੇ ਇਕ ਆਰਡੀਨੈਂਸ ਦੇ ਵਿਸ਼ਵ ਭਾਰਤੀ ਨੂੰ ਇਕ ਕੇਂਦਰੀ ਯੂਨੀਵਰਸਿਟੀ ਤੇ ਰਾਸ਼ਟਰੀ ਮਹੱਤਵ ਦੀ ਸੰਸਥਾ ਐਲਾਨ ਦਿੱਤਾ ਗਿਆ। ਪ੍ਰਧਾਨ ਮੰਤਰੀ ਇਸ ਯੂਨੀਵਰਸਿਟੀ ਦੇ ਚਾਂਸਲਰ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ