ਮੁੰਬਈ: ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ ‘ਚ ਜਮ੍ਹਾਂ ਪੈਸੇ ਕਢਵਾੳਣੁ ਦੀ ਸੀਮਾ ਤੈਅ ਕੀਤੇ ਜਾਣ ਤੋਂ ਬਾਅਦ ਖਾਤਾਧਾਰਕਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਇੱਕ ਖਾਤਾਧਾਰਕ ਦੀ ਪ੍ਰਦਰਸ਼ਨ ਦੌਰਾਨ ਮੌਤ ਹੋ ਗਈ। 51 ਸਾਲ ਦੇ ਸੰਜੇ ਗੁਲਾਟੀ ਸੋਮਵਾਰ ਨੂੰ ਮੁੰਬਈ ਦੇ ਕਿੱਲਾ ਬਾਹਰ ਪ੍ਰਦਰਸ਼ਨ ‘ਚ ਸ਼ਾਮਲ ਹੋਏ ਸੀ। ਇਸ ਤੋਂ ਬਾਅਦ ਸਦਮੇ ਕਰਕੇ ਉਨ੍ਹਾਂ ਦੀ ਮੌਤ ਹੋ ਗਈ।


 ਇਸ ਤੋਂ ਪਹਿਲਾਂ ਉਨ੍ਹਾਂ ਦੀ ਜੈੱਟ ਏਅਰਵੇਜ਼ ਤੋਂ ਨੌਕਰੀ ਚਲੇ ਗਈ ਸੀ। ਸੰਜੇ ਗੁਲਾਟੀ ਮੁੰਬਈ ਦੇ ਓਸ਼ੀਵਾਰਾ ਇਲਾਕੇ ‘ਚ ਰਹਿੰਦੇ ਸੀ। ਪ੍ਰਦਰਸ਼ਨ ਕਰਕੇ ਉਹ ਘਰ ਵਾਪਸ ਆਏ ਤਾਂ ਅਚਾਨਕ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲੈ ਜਾਂਦਾ ਗਿਆ ਤੇ ਉਨ੍ਹਾਂ ਦੀ ਮੌਤ ਹੋ ਗਈ।


ਦੱਸ ਦਈਏ ਕਿ ਰਿਜ਼ਰਵ ਬੈਂਕ ਨੇ ਸੋਮਵਾਰ ਨੂੰ ਮੁਸੀਬਤ ‘ਚ ਫਸੇ ਪੀਐਮਸੀ ਬੈਂਕ ਦੇ ਗਾਹਕਾਂ ਲਈ ਪੈਸੇ ਕਢਵਾਉਣ ਦੀ ਸੀਮਾ 25 ਹਜ਼ਾਰ ਤੋਂ 40 ਹਜ਼ਾਰ ਰੁਪਏ ਕਰ ਦਿੱਤੀ ਹੈ। ਇਸ ਤੀਜਾ ਮੌਕਾ ਹੈ ਜਦੋਂ ਆਰਬੀਆਈ ਨੇ ਗਾਹਕਾਂ ਨੂੰ ਰਾਹਤ ਦਿੰਦੇ ਹੋਏ ਪੈਸੇ ਕਢਵਾਉਣ ਦੀ ਸੀਮਾ ‘ਚ ਵਾਧਾ ਕੀਤਾ ਹੈ।