ਨਵੀਂ ਦਿੱਲੀ: ਚਿਰਾਗ ਦਿੱਲੀ ਦੇ ਸ਼ੇਖ ਸਰਾਏ ਇਲਾਕੇ ‘ਚ ਮੌਜੂਦ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਨੂੰ ਕੁਝ ਬਦਮਾਸ਼ਾਂ ਨੇ ਹੈਕ ਕਰ ਗਾਹਕਾਂ ਦੇ ਲੱਖਾਂ ਰੁਪਏ ਕੱਢ ਲਏ ਹਨ। ਪਿਛਲੇ ਕੁਝ ਦਿਨਾਂ ‘ਚ ਇਸ ਏਟੀਐਮ 'ਚੋਂ ਜਿਸ ਨੇ ਵੀ ਪੈਸੇ ਕਢਵਾਏ ਉਸ ਦੇ ਅਕਾਉਂਟ ‘ਚ ਜਮ੍ਹਾਂ ਰੁਪਏ ਸਾਫ ਹੋ ਗਏ।
ਲੋਕਾਂ ਮੁਤਾਬਕ ਏਟੀਐਮ ਚੋਂ ਰੁਪਏ ਕਢਵਾਉਣ ਲਈ ਆਪਣਾ ਏਟੀਐਮ ਕਾਰਡ ਮਸ਼ੀਨ ‘ਚ ਇੰਸਰਟ ਕੀਤਾ ਤਾਂ ਪੂਰੀ ਪ੍ਰੋਸੈਸਿੰਗ ਤੋਂ ਬਾਅਦ ਵੀ ਪੈਸੇ ਨਹੀਂ ਨਿਕਲੇ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਦੇ ਫੋਨ ‘ਚ ਪੈਸੇ ਟ੍ਰਾਂਸਫਰ ਦਾ ਮੈਸੇਜ ਆਇਆ। ਇਸ ਤਰ੍ਹਾਂ ਕਿਸੇ ਦੇ ਖਾਤੇ ਚੋਂ 10,000 ਅਤੇ ਕਿਸੇ ਦੇ 20,000 ਰੁਪਏ ਤਾਂ ਕਿਸੇ ਦੇ ਲੱਖਾਂ ਰੁਪਏ ਸਾਫ ਹੋ ਗਏ ਹਨ।
ਏਟੀਐਮ ਚੋਂ ਪੈਸੇ ਕਢਾਉਣ ਆਏ ਹੁਣ ਤਕ 40-50 ਲੋਕ ਇਸ ਚਲਾਕ ਗੈਂਗ ਦਾ ਸ਼ਿਕਾਰ ਬਣ ਚੁੱਕੇ ਹਨ। ਲੋਕਾਂ ਨੇ ਇਸ ਦੀ ਸ਼ਿਕਾਈਤ ਪੁਲਿਸ ਅਤੇ ਬੈਂਕ ਅਧਿਕਾਰੀਆਂ ਨੂੰ ਕੀਤੀ ਪਰ ਇਸ ਤੋਂ ਬਾਅਦ ਵੀ ਲੋਕ ਇਸ ਗੈਂਗ ਦਾ ਸ਼ਿਕਾਰ ਬਣ ਰਹੇ ਹਨ। ਲੋਕਾਂ ਦੀਆਂ ਲਗਾਤਾਰ ਵਧਦੀਆਂ ਸ਼ਿਕਾਇਤਾਂ ਤੋਂ ਬਾਅਦ ਬੈਂਕ ਅਧਿਕਾਰੀਆਂ ਨੇ ਸਾਇਬਰ ਸੈੱਲ ‘ਚ ਇਸ ਦੀ ਸ਼ਿਕਾਇਤ ਕੀਤੀ ਹੈ।