ਹਿਸਾਰ: ਪਿੰਡ ਮੋਡਾਖੇੜਾ ਵਿੱਚ ਪੁਲਿਸ ਨੇ ਸ਼ਰ੍ਹੇਆਮ ਲੜਕੇ ਨੂੰ ਜੁੱਤੀਆਂ ਮਾਰ-ਮਾਰ ਕੁੱਟਿਆ। ਲੜਕਾ ਰਾਤ ਵੇਲੇ ਆਪਣੀ ਪ੍ਰੇਮਿਕਾ ਨੂੰ ਮਿਲਣ ਆਇਆ ਸੀ ਤੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ ਚੱਲ ਗਿਆ ਸੀ। ਇਸ ਪੂਰੀ ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੁਲਿਸ ਮੁਲਾਜ਼ਮ ਲੜਕੇ 'ਤੇ ਜੁੱਤੀਆਂ ਨਾਲ ਲਗਾਤਾਰ ਵਾਰ ਕਰਦੇ ਨਜ਼ਰ ਆ ਰਹੇ ਹਨ।
ਦਰਅਸਲ ਲੜਕੀ ਨੇ ਦੇਰ ਰਾਤ ਫੋਨ ਕਰਕੇ ਆਪਣੇ ਪ੍ਰੇਮੀ ਨੂੰ ਘਰ ਬੁਲਾਇਆ ਸੀ। ਪ੍ਰੇਮੀ ਲੜਕਾ ਖ਼ੁਦ ਪੁਲਿਸ ਕਾਂਸਟੇਬਲ ਹੈ। ਜਦੋਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਪੁਲਿਸ ਨੂੰ ਜਾਣਕਾਰੀ ਦਿੱਤੀ। ਪਹਿਲਾਂ ਲੜਕੀ ਦੇ ਪਰਿਵਾਰ ਵਾਲਿਆਂ ਜੁੱਤੀਆਂ ਨਾਲ ਕੁੱਟਮਾਰ ਕੀਤੀ ਤੇ ਫਿਰ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਸਭ ਪੁਲਿਸ ਦੇ ਸਾਹਮਣੇ ਕੀਤਾ ਗਿਆ।
ਲੜਕੀ ਦੇ ਪਰਿਵਾਰ ਵਾਲਿਆਂ ਮੁਲਜ਼ਮ ਪੁਲਿਸ ਮੁਲਾਜ਼ਮ ਪ੍ਰੇਮੀ ਲੜਕੇ ਖ਼ਿਲਾਫ਼ ਮਾਮਲਾ ਵੀ ਦਰਜ ਕਰਵਾਇਆ ਹੈ। ਉਨ੍ਹਾਂ ਲੜਕੇ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਹੈ। ਲੜਕਾ ਉਕਲਾਨਾ ਦੇ ਪਿੰਡ ਭੇਰੀਆਂ ਦਾ ਰਹਿਣ ਵਾਲਾ ਹੈ ਤੇ ਨਾਰਨੌਲ ਜ਼ਿਲ੍ਹੇ ਵਿੱਚ ਕਾਂਸਟੇਬਲ ਤਾਇਨਾਤ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਲੜਕੀ ਨੇ ਹੀ ਉਸ ਨੂੰ ਫੋਨ ਕਰਕੇ ਘਰ ਬੁਲਾਇਆ ਸੀ।
ਪ੍ਰੇਮਿਕਾ ਨੂੰ ਮਿਲਣ ਆਏ ਕਾਂਸਟੇਬਲ ਨੂੰ ਜੁੱਤੀਆਂ ਨਾਲ ਕੁੱਟਿਆ
ਏਬੀਪੀ ਸਾਂਝਾ
Updated at:
21 Jun 2019 03:20 PM (IST)
ਪਿੰਡ ਮੋਡਾਖੇੜਾ ਵਿੱਚ ਪੁਲਿਸ ਨੇ ਸ਼ਰ੍ਹੇਆਮ ਲੜਕੇ ਨੂੰ ਜੁੱਤੀਆਂ ਮਾਰ-ਮਾਰ ਕੁੱਟਿਆ। ਲੜਕਾ ਰਾਤ ਵੇਲੇ ਆਪਣੀ ਪ੍ਰੇਮਿਕਾ ਨੂੰ ਮਿਲਣ ਆਇਆ ਸੀ ਤੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ ਚੱਲ ਗਿਆ ਸੀ।
- - - - - - - - - Advertisement - - - - - - - - -