ਨਵੀਂ ਦਿੱਲੀ: ਦਿਲੀ ਪੁਲਿਸ ਨੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਇੱਕ ਅਫਸਰ ਨੂੰ ਜਾਸੂਸੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਅਫਸਰ ਨੇ ਭਾਰਤੀ ਫੌਜ ਬਾਰੇ ਜਾਣਕਾਰੀ ਨੂੰ ਸੰਨ੍ਹ ਲਾਈ ਹੈ। ਇਸ ਅਫਸਰ ਦਾ ਨਾਂ ਮੁਹੰਮਦ ਅਖਰ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਦੋ ਭਾਰਤੀ ਸੁਭਾਸ਼ ਤੇ ਮੌਲਾਨਾ ਰਮਜਾਨ ਨੂੰ ਗ੍ਰਿਫਤਾਰ ਕੀਤਾ ਹੈ ਹੈ।
ਦਿੱਲੀ ਪੁਲਿਸ ਨੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਇਸ ਸਟਾਫ ਕੋਲੋਂ ਫੌਜ ਨਾਲ ਜੁੜੇ ਗੁਪਤ ਦਸਤਾਵੇਜ਼ ਬਰਾਮਦ ਕੀਤੇ ਹਨ। ਪੁਲਿਸ ਪੁੱਛਗਿੱਛ ਕਰ ਰਹੀ ਹੈ ਕਿ ਇਹ ਦਸਤਾਵੇਜ਼ ਕਿੱਥੋਂ ਕੇ ਕਿਵੇਂ ਆਏ।
ਇਸ ਅਫਸਰ ਨੂੰ ਅਜਿਹੇ ਵੇਲੇ ਹਿਰਾਸਤ ਵਿੱਚ ਲਿਆ ਗਿਆ ਹੈ, ਜਦੋਂ ਉੜੀ ਹਮਲੇ ਦੇ ਜਵਾਬ ਵਿੱਚ ਭਾਰਤ ਵੱਲੋਂ ਪੀਓਕੇ ਵਿੱਚ ਕੀਤੇ ਗਏ ਸਰਜੀਕਲ ਸਟਰਾਈਕ ਮਗਰੋਂ ਦੋਵਾਂ ਦੇਸ਼ਾਂ ਦੇ ਰਿਸ਼ਤੇ ਕਾਫੀ ਤਲਖ ਬਣੇ ਹੋਏ ਹਨ। ਉਧਰ, ਇਸ ਮੁੱਦੇ ਨੂੰ ਭਾਰਤੀ ਵਿਦੇਸ਼ ਮੰਤਰਾਲੇ ਬੜੀ ਗੰਭੀਰਤਾ ਨਾਲ ਲੈ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨੀ ਹਾਈ ਕਮਿਸ਼ਨਰ ਅਬਗੁਲ ਬਾਸਿਤ ਨੂੰ ਤਲਬ ਕਰ ਲਿਆ ਹੈ।