ਨਵੀਂ ਦਿੱਲੀ: ਹੈਦਰਾਬਾਦ ‘ਚ ਡਾਕਟਰ ਨਾਲ ਗੈਂਗਰੇਪ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਭਕਦਾ ਨਜ਼ਰ ਆ ਰਿਹਾ ਹੈ। ਇਸ ਅਪਰਾਧ ਖਿਲਾਫ ਅਤੇ ਮੁਲਜ਼ਮਾਂ ਨੂੰ ਸਜ਼ਾ ਦੇਣ ਲਈ ਲੋਕ ਸੜਕਾਂ ‘ਤੇ ਉੱਤਰ ਆਏ ਹਨ। ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਸ਼ਕਤੀ ਦਾ ਇਸਤੇਮਾਲ ਕੀਤਾ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕੀਤਾ। ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਪਰਸੋਂ ਜੋ ਡਾਕਟਰ ਨਾਲ ਘਟਨਾ ਹੋਈ ਉਸਦੇ ਮੁਲਜ਼ਮਾ ਨੂੰ ਜਲਦੀ ਤੋਂ ਜਲਦੀ ਫਾਸੀ ਦੀ ਸਜ਼ਾ ਦਿੱਤੀ ਜਾਵੇ।
ਵੇਟਨਰੀ ਡਾਕਟਰ ਬਲਾਤਕਾਰ ਮਾਮਲੇ ‘ਚ ਕੁਝ ਸਮਾਂ ਪਹਿਲਾਂ ਹੀ ਵੱਡਾ ਖੁਲਾਸਾ ਹੋਇਆ ਹੈ ਕਿ ਮੁਜ਼ਲਮਾਂ ਨੇ ਇਸ ਹੈਵਾਨਿਅਤ ਨੂੰ ਅੰਜ਼ਾਮ ਦੀ ਪਲਾਨਿੰਗ ਪਹਿਲਾਂ ਹੀ ਕੀਤੀ ਹੋਈ ਸੀ। ਜਿਸ ਤਹਿਤ ਪਹਿਲਾਂ ਡਾਕਟਰ ਦੀ ਸਕੂਟੀ ਪੈਂਚਰ ਕਰ ਉਸ ਦੀ ਮਦਦ ਦਾ ਝਾਂਸਾ ਦੇ ਉਸ ਨਾਲ ਗੈਂਗਰੇਪ ਕਰ ਪੀੜਤਾ ਨੂੰ ਮੌਤ ਦੇ ਹਵਾਲੇ ਕਰ ਦਿੱਤਾ ਗਿਆ।
ਇਸ ਮਾਮਲੇ ‘ਤੇ ਤੇਲੰਗਾਨਾ ਦੇ ਗ੍ਰਹਿ ਮੰਤਰੀ ਨੇ ਸ਼ਰਮਨਾਕ ਬਿਆਨ ਦਿੱਤਾ ਹੈ। ਮੰਤਰੀ ਮੁਹਮੰਦ ਮਹਿਮੂਦ ਦਾ ਕਹਿਣਾ ਹੈ ਕਿ ਮਹਿਲਾ ਡਾਕਟਰ ਨੇ ਜੇਕਰ ਆਪਣੀ ਭੈਣ ਤੋਂ ਪਹਿਲਾਂ ਪੁਲਿਸ ਨੂੰ ਫੋਨ ਕੀਤਾ ਹੁੰਦਾ ਤਾਂ ਸ਼ਾਹਿਦ ਉਹ ਬਚ ਜਾਂਦੀ। ਉਨ੍ਹਾਂ ਕਿਹਾ, “ਇਸ ਘਟਨਾ ਤੋਂ ਸਭ ਦੁਖੀ ਹਨ। ਪੁਲਿਸ ਅਲਰਟ ‘ਤੇ ਹੈ ਅਤੇ ਅਪਰਾਧ ਕੰਟਰੋਲ ਕਰ ਰਹੀ ਹੈ। ਇਹ ਦੁਖਦ ਹੈ ਕਿ ਮਹਿਲਾ ਡਾਕਟਰ ਨੇ 100 ਨੰਬਰ ਦੀ ਥਾਂ ਆਪਣੀ ਭੈਣ ਨੂੰ ਫੋਨ ਕੀਤਾ। ਜੇਕਰ ਉਸ ਨੇ 100 ਨੰਬਰ ਡਾਈਲ ਕੀਤਾ ਹੁੰਦਾ ਤਾਂ ਉਸ ਨੂੰ ਬਚਾਇਆ ਜਾ ਸਕਦਾ ਸੀ”।
ਮਹਿਲਾ ਡਾਕਟਰ ਦੀ ਲਾਸ਼ ਮਿਲਣ ਤੋਂ 24 ਘੰਟੇ ਬਾਅਦ ਇੱਕ ਹੋਰ ਮਹਿਲਾ ਦੀ ਅੱਧ ਸੜੀ ਲਾਸ਼ ਬਰਾਮਦ ਹੋਈ ਹੈ। ਜਿਸ ਦੀ ਉਮਰ ਕਰੀਬ 35 ਸਾਲ ਹੈ ਅਤੇ ਇਸ ਦੀ ਪਛਾਣ ਹੋਣੀ ਅਜੇ ਬਾਕੀ ਹੈ।
ਹੈਦਰਾਬਾਦ ਗੈਂਗਰੇਪ: ਸੜਕਾਂ ‘ਤੇ ਉੱਤਰੇ ਲੋਕਾਂ ‘ਤੇ ਪੁਲਿਸ ਬਰਸਾਏ ਡੰਡੇ, ਮੰਤਰੀ ਨੇ ਦਿੱਤਾ ਸ਼ਰਮਨਾਕ ਬਿਆਨ
ਏਬੀਪੀ ਸਾਂਝਾ
Updated at:
30 Nov 2019 01:44 PM (IST)
ਹੈਦਰਾਬਾਦ ‘ਚ ਡਾਕਟਰ ਨਾਲ ਗੈਂਗਰੇਪ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਭਕਦਾ ਨਜ਼ਰ ਆ ਰਿਹਾ ਹੈ। ਇਸ ਅਪਰਾਧ ਖਿਲਾਫ ਅਤੇ ਮੁਲਜ਼ਮਾਂ ਨੂੰ ਸਜ਼ਾ ਦੇਣ ਲਈ ਲੋਕ ਸੜਕਾਂ ‘ਤੇ ਉੱਤਰ ਆਏ ਹਨ। ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਸ਼ਕਤੀ ਦਾ ਇਸਤੇਮਾਲ ਕੀਤਾ।
- - - - - - - - - Advertisement - - - - - - - - -