ਪੀਲੀਭੀਤ: ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਸੱਟਾ ਮਾਫ਼ੀਆ ਨਾਲ ਜੁੜੇ ਅਪਰਾਧੀਆਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਨ੍ਹਾਂ ਨੇ ਸ਼ਹਿਰ ਦੀਆਂ ਕੰਧਾਂ ਉੱਤੇ ਪੋਸਟਰ ਲਾ ਕੇ ਪੁਲਿਸ ਨੂੰ ਚੁਣੌਤੀ ਦਿੱਤੀ ਹੈ। ਪੋਸਟਰ ਉੱਤੇ ਲਿਖਿਆ ਹੈ ਪੁਲਿਸ ਨਾਲ ਸੈਟਿੰਗ ਹੈ। ਖੇਡਣ ਦੌਰਾਨ ਫੜੇ ਜਾਣ ਉੱਤੇ ਪੁਲਿਸ ਤੋਂ ਛੁਡਾਉਣ ਦੀ ਪੂਰੀ ਜ਼ਿੰਮੇਵਾਰੀ। ਇਸ ਦੇ ਨਾਲ ਹੀ ਕਈ ਵੀਡੀਓ ਵੀ ਸੱਟਾ ਖੇਡਣ ਦੇ ਵਾਇਰਲ ਹੋ ਰਹੇ ਹਨ। ਇਸ ਮਾਮਲੇ ਵਿੱਚ ਪੀਲੀਭੀਤ ਦੇ ਐਸਪੀ ਜੈ ਪ੍ਰਕਾਸ਼ ਨੇ ਜ਼ਿਲ੍ਹੇ ’ਚ ਲੱਗੇ ਨਾਜਾਇਜ਼ ਸੱਟਾ ਕਾਰੋਬਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਜ਼ਿਲ੍ਹੇ ਦੇ ਵੱਖੋ-ਵੱਖਰੇ ਥਾਣਾ ਖੇਤਰਾਂ ਵਿੱਚ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ। ਸੱਟਾ ਕਿੰਗ ਗੈਂਗ ਦੇ ਫ਼ਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ। ਇਨ੍ਹਾਂ ਪੋਸਟਰਾਂ ਤੋਂ ਬਾਅਦ ਪੀਲੀਭੀਤ ਦੇ ਪੁਲਿਸ ਮਹਿਕਮੇ ਵਿੱਚ ਭਾਜੜਾਂ ਮੱਚੀਆਂ ਹੋਈਆਂ ਹਨ ਕਿਉਂਕਿ ਪੁਲਿਸ ਦੀ ਕਾਫ਼ੀ ਬਦਨਾਮੀ ਹੋ ਰਹੀ ਹੈ।

ਇਹ ਵੀ ਪੜ੍ਹੋਵਾਈ-ਫਾਈ ਦੀ ਸਪੀਡ ਨੂੰ ਲੈ ਕੇ ਹੋ ਫਿਕਰਮੰਦ? Airtel ਦਾ ਨਵਾਂ ਵਾਈਫਾਈ WiFi ਬਣੇਗਾ ਹੱਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904