VIDEO: ਸ਼ਰਮਨਾਕ ਤਸਵੀਰਾਂ ਆਈਆਂ ਸਾਹਮਣੇ, VIP ਖਾਤਰ ਪੁਲਿਸ ਨੇ ਰੋਕੀ ਐਂਬੂਲੈਂਸ
ਏਬੀਪੀ ਸਾਂਝਾ | 27 Apr 2020 02:18 PM (IST)
ਪੁਲਿਸ ਨੇ ਇਨਸਾਨੀ ਫਰਜ਼ ਨੂੰ ਅਣਗੌਲਿਆ ਕਰ ਸਾਹਬਾਂ ਦੀ ਡਿਊਟੀ ਵਜਾਉਣ ਨੂੰ ਦਿੱਤੀ ਤਰਜੀਹ ਦੀ ਕਾਫੀ ਅਲੋਚਨਾ ਹੋ ਰਹੀ ਹੈ। ਇਸ ਵੀਡੀਓ ਦੇ ਬਾਹਰ ਆਉਣ ਤੋਂ ਬਾਅਦ ਕਿਸੇ ਕਿਸਮ ਦੀ ਵਿਭਾਗੀ ਕਾਰਵਾਈ ਦੀ ਕੋਈ ਖ਼ਬਰ ਨਹੀਂ ਹੈ।
ਚੇਨੰਈ: ਇੱਥੋਂ ਦੀ ਪੁਲਿਸ ਨੇ ਖ਼ਾਸ ਬੰਦਿਆਂ ਨੂੰ ਸਹੂਲਤ ਦੇਣ ਵਾਸਤੇ ਆਮ ਬੰਦੇ ਦੀ ਜਾਨ ਦੀ ਵੀ ਪ੍ਰਵਾਹ ਨਾ ਕੀਤੀ। ਪੁਲਿਸ ਨੇ ਵੀਆਈਪੀ ਦਸਤੇ ਨੂੰ ਲੰਘਾਉਣ ਲਈ ਐਂਬੂਲੈਂਸ ਤੇ ਹੋਰਨਾਂ ਨੂੰ ਰੋਕ ਲਿਆ। ਇਸ ਘਟਨਾ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਪੁਲਿਸ ਨੇ ਇਨਸਾਨੀ ਫਰਜ਼ ਨੂੰ ਅਣਗੌਲਿਆ ਕਰ ਸਾਹਬਾਂ ਦੀ ਡਿਊਟੀ ਵਜਾਉਣ ਨੂੰ ਦਿੱਤੀ ਤਰਜੀਹ ਦੀ ਕਾਫੀ ਅਲੋਚਨਾ ਹੋ ਰਹੀ ਹੈ। ਇਸ ਵੀਡੀਓ ਦੇ ਬਾਹਰ ਆਉਣ ਤੋਂ ਬਾਅਦ ਕਿਸੇ ਕਿਸਮ ਦੀ ਵਿਭਾਗੀ ਕਾਰਵਾਈ ਦੀ ਕੋਈ ਖ਼ਬਰ ਨਹੀਂ ਹੈ। ਦੇਖੋ ਵੀਡੀਓ-