ਨਵੀਂ ਦਿੱਲੀ: ਰਾਜਸਥਾਨ 'ਚ ਰਾਜ ਸਭਾ ਚੋਣਾਂ ਦੌਰਾਨ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਤੋਂ ਸ਼ੁਰੂ ਹੋਈ ਸਿਆਸਤ ਹੁਣ ਹੋਰ ਗਰਮਾ ਗਈ ਹੈ। ਸ਼ਨੀਵਾਰ ਖਰੀਦੋ-ਫਰੋਖਤ ਦੇ ਇਲਜ਼ਾਮਾਂ 'ਚ ਤਿੰਨ ਨਿਰਦਲੀ ਵਿਧਾਇਕਾਂ ਖ਼ਿਲਾਫ਼ ਕੇਸ ਤੇ ਦੋ ਹੋਰ ਦੀ ਗ੍ਰਿਫਤਾਰੀ ਮਗਰੋਂ ਕਾਂਗਰਸ ਤੇ ਬੀਜੇਪੀ ਆਹਮੋ-ਸਾਹਮਣੇ ਹਨ।


ਪੂਰਾ ਦਿਨ ਕਾਂਗਰਸ ਤੇ ਬੀਜੇਪੀ ਵਿਚਾਲੇ ਇਲਜ਼ਾਮਾਂ ਦਾ ਦੌਰ ਚੱਲਿਆ। ਰਾਤ ਹੋਣ ਤਕ ਕਾਂਗਰਸ ਦੇ 16 ਵਿਧਾਇਕ ਮਾਨੇਸਰ ਹੋਟਲ ਤੇ ਪੰਜ ਦੇ ਦਿਲੀ ਪਹੁੰਚ ਜਾਣ ਨਾਲ ਗਹਿਲੋਤ ਸਰਕਾਰ ਦਾ ਸੰਕਟ ਵਧ ਰਿਹਾ ਹੈ। ਇਨ੍ਹਾਂ 'ਚ ਕੁਝ ਆਜ਼ਾਦ ਵਿਧਾਇਕਾਂ ਦੇ ਸ਼ਾਮਲ ਹੋਣ ਦੀ ਖ਼ਬਰ ਵੀ ਹੈ।


ਇਸ ਦਰਮਿਆਨ ਮੁਖ ਮੰਤਰੀ ਅਸ਼ੋਕ ਗਹਿਲੋਤ ਨੇ ਰਾਤ ਸਮੇਂ ਅਚਾਨਕ ਮੰਤਰੀ ਮੰਡਲ ਦੀ ਬੈਠਕ ਬੁਲਾਈ। ਇਸ ਤੋਂ ਬਾਅਦ ਤਿੰਨ ਵਿਧਾਇਕਾਂ ਨੂੰ ਸਹਿਯੋਗੀਆਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ। ਗਹਿਲੋਤ ਨੇ ਇਲਜ਼ਾਮ ਲਾਇਆ ਕਿ ਸਾਡੀ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸੀ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦਾ ਲਾਲਚ ਦਿੱਤਾ ਜਾ ਰਿਹਾ ਹੈ।


ਜੈਪੁਰ 'ਚ ਚੱਲ ਰਹੀਆਂ ਸਿਆਸੀ ਗਤੀਵਿਧੀਆਂ ਦੌਰਾਨ ਉਪਮੁੱਖ ਮੰਤਰੀ ਸਚਿਨ ਪਾਇਲਟ ਸ਼ਨੀਵਾਰ ਦਿੱਲੀ ਪਹੁੰਚ ਗਏ। ਉਹ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਸਕਦੇ ਹਨ। ਖਰੀਦੋ-ਫਰੋਖਤ ਦੇ ਮਾਮਲੇ 'ਚ ਗ੍ਰਿਫਤਾਰ ਦੋ ਵਿਧਾਇਕਾਂ ਨੂੰ ਵੀ ਸ਼ਨੀਵਾਰ ਜੈਪੁਰ ਲਿਆਂਦਾ ਗਿਆ। ਜਿੱਥੇ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਅਧਿਕਾਰੀਆਂ ਨੇ ਉਨ੍ਹਾਂ ਦੀ ਆਵਾਜ਼ ਦੇ ਸੈਂਪਲ ਲੈਣ ਮਗਰੋਂ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ।


ਦੱਸਿਆ ਜਾਂਦਾ ਹੈ ਕਿ ਐਸਓਜੀ ਨੇ ਗ੍ਰਿਫਤਾਰ ਕੀਤੇ ਦੋਵੇਂ ਜਣਿਆਂ ਦੇ ਫੋਨ ਪਿਛਲੇ ਦੋ ਹਫ਼ਤਿਆਂ ਤੋਂ ਸਰਵੀਲੈਂਸ 'ਤੇ ਲਾਏ ਹੋਏ ਸਨ। ਇਨਾਂ ਦੀ ਰਿਕਾਰਡਿੰਗ 'ਚ ਸਾਹਮਣੇ ਆਇਆ ਕਿ ਇਹ ਕਿਸੇ ਨੂੰ ਕਹਿ ਰਹੇ ਹਨ ਗਹਿਲੋਤ ਤੇ ਪਾਇਲਟ 'ਚ ਝਗੜਾ ਹੈ। 30 ਜੂਨ ਨੰ ਹਾਲਾਤ ਬਦਲਣਗੇ। ਅਜਿਹੇ 'ਚ ਵਿਧਾਇਕਾਂ ਦੀ ਖਰੀਦੋ ਫਰੋਖਤ 'ਚ ਚੰਗੀ ਕਮਾਈ ਹੋ ਸਕਦੀ ਹੈ। ਦੋ ਹਜ਼ਾਰ ਕਰੋੜ ਰੁਪਏ ਤਕ ਦੀ ਕਮਾਈ ਹੋ ਸਕਦੀ ਹੈ। ਇਹ ਗੱਲਬਾਤ ਵਿਧਾਇਕ ਰਮਿਲਾ ਖੜਿਆ ਤੇ ਮਹੇਂਦਰ ਮਾਲਵੀਅ ਨਾਲ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਸਿਆਸੀ ਹੰਗਾਮਾ ਹੋਰ ਵਧ ਗਿਆ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ