ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਹੁਣ ਦੁਨੀਆ ਦੇ 7ਵੇਂ ਸਭ ਤੋਂ ਅਮੀਰ ਆਦਮੀ ਬਣ ਗਏ ਹਨ। ਇਸ ਤੋਂ ਪਹਿਲਾਂ ਅਪ੍ਰੈਲ 2020 'ਚ ਅੰਬਾਨੀ ਸੂਚੀ 'ਚ 21ਵੇਂ ਨੰਬਰ 'ਤੇ ਸੀ। ਹੁਣ 10 ਜੁਲਾਈ ਨੂੰ ਉਨ੍ਹਾਂ ਦੀ ਕੁਲ ਜਾਇਦਾਦ 70.10 ਅਰਬ ਡਾਲਰ ਯਾਨੀ 5.25 ਲੱਖ ਕਰੋੜ ਰੁਪਏ ਹੋ ਗਈ।


ਸ਼ੁੱਕਰਵਾਰ ਸ਼ਾਮ ਨੂੰ ਅੰਬਾਨੀ ਨੇ ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਦਰਜਾਬੰਦੀ ਵਿੱਚ ਬਰਕਸ਼ਾਇਰ ਹੈਥਵੇ ਦੇ ਵਾਰਨ ਬਫੇ, ਗੂਗਲ ਦੇ ਲੈਰੀ ਪੇਜ ਤੇ ਸਰਗੇਈ ਬ੍ਰਿਨ ਨੂੰ ਪਛਾੜ ਦਿੱਤਾ।


ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਮੁਕੇਸ਼ ਅੰਬਾਨੀ ਇਕੱਲੇ ਭਾਰਤੀ ਹੀ ਨਹੀਂ, ਬਲਕਿ ਏਸ਼ੀਆ ਦੇ ਇਕਲੌਤੇ ਵਿਅਕਤੀ ਹਨ। ਦੇਸ਼ ਦੇ 9 ਛੋਟੇ ਰਾਜਾਂ ਦੀ ਜੀਡੀਪੀ ਜਿੰਨੀ ਦੌਲਤ ਮੁਕੇਸ਼ ਅੰਬਾਨੀ ਕੋਲ ਹੈ। ਇਨ੍ਹਾਂ 9 ਰਾਜਾਂ ਦੀ ਕੁਲ ਜੀਡੀਪੀ 5.31 ਲੱਖ ਕਰੋੜ ਰੁਪਏ ਹੈ।



5 ਸਾਲਾਂ 'ਚ ਮੁਕੇਸ਼ ਅੰਬਾਨੀ ਦੀ ਨੈੱਟਵਰਥ 3.5 ਗੁਣਾ ਵਧੀ:

ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਨੇ ਸਤੰਬਰ 2016 'ਚ ਜੀਓ ਨਾਲ ਟੈਲੀਕੋਮ ਖੇਤਰ 'ਚ ਦਾਖਲਾ ਕੀਤਾ ਸੀ। ਇਸ ਤੋਂ ਪਹਿਲਾਂ ਮਾਰਚ, 2016 ਵਿੱਚ ਅੰਬਾਨੀ ਦੀ ਕੁਲ ਸੰਪਤੀ 19.3 ਬਿਲੀਅਨ ਡਾਲਰ ਸੀ। ਇਸ ਤੋਂ ਬਾਅਦ ਦੇ ਸਾਲਾਂ 'ਚ ਅੰਬਾਨੀ ਦੀ ਕੁਲ ਜਾਇਦਾਦ 50 ਅਰਬ ਡਾਲਰ (ਲਗਪਗ 3.86 ਲੱਖ ਕਰੋੜ ਰੁਪਏ) ਵਧੀ ਹੈ।




ਮਾਰਚ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿੱਚ ਵੀ ਦੁੱਗਣੇ ਤੋਂ ਵੱਧ ਦਾ ਵਾਧਾ ਹੋਇਆ ਹੈ। 23 ਮਾਰਚ ਨੂੰ ਬੀਐਸਈ 'ਤੇ ਆਰਆਈਐਲ ਦੇ ਸ਼ੇਅਰਾਂ ਦੀ ਕੀਮਤ 875.72 ਰੁਪਏ ਸੀ। ਹਾਲਾਂਕਿ, 10 ਜੁਲਾਈ ਤੱਕ ਸ਼ੇਅਰ ਦੀ ਕੀਮਤ 1880.20 ਰੁਪਏ ਹੋ ਗਈ। ਇਸ ਕਰਕੇ ਮੁਕੇਸ਼ ਅੰਬਾਨੀ ਦੀ ਕੁਲ ਜਾਇਦਾਦ ਵਿੱਚ ਕਾਫ਼ੀ ਵਾਧਾ ਹੋਇਆ ਹੈ।




ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ