ਕੋਲਕਾਤਾ: 11 ਸਾਲ 'ਚ ਬੀਜੇਪੀ ਦੀ ਸੰਪਤੀ 'ਚ ਸੱਤ ਗੁਣਾ ਵਾਧਾ ਹੋਇਆ ਹੈ। ਇਸੇ ਦਰਮਿਆਨ ਕਾਂਗਰਸ ਦੀ ਸੰਪਤੀ ਚਾਰ ਗੁਣਾ ਵਧੀ ਹੈ। ਐਸੋਈਏਸ਼ਨ ਫਾਰ ਡੈਮੋਕ੍ਰੇਟਿਕ ਰੀਫਾਰਮ ਤੇ ਇਲੈਕਸ਼ਨ ਵਾਚ ਨਾਂ ਦੀ ਸੰਸਥਾ ਦੇ ਅਨੁਸਾਰ 2004-05 'ਚ ਬੀਜੇਪੀ ਦੀ ਜਾਇਦਾਦ 122.93 ਕਰੋੜ ਰੁਪਏ ਸੀ ਜੋ 2015-16 'ਚ ਵਧ ਕੇ 893.88 ਕਰੋੜ ਹੋਈ ਹੈ। 11 ਸਾਲ 'ਚ ਬੀਜੇਪੀ ਦੀ ਜਾਇਦਾਦ ਸੱਤ ਗੁਣਾ ਵਧੀ ਹੈ।

ਇਸੇ ਤਰ੍ਹਾਂ 2004-05 'ਚ ਕਾਂਗਰਸ ਦੀ ਜਾਇਦਾਦ 167.35 ਕਰੋੜ ਰੁਪਏ ਸੀ ਜੋ 11 ਸਾਲਾਂ 'ਚ 4 ਗੁਣਾ ਵਧ ਕੇ 758.79 ਕਰੋੜ ਹੋ ਗਈ ਹੈ। ਟੀਐਸਸੀ ਦੀ ਜਾਇਦਾਦ 25 ਲੱਖ ਤੋਂ 180 ਗੁਣਾ ਵਧ ਕੇ 44.99 ਕਰੋੜ ਹੋ ਗਈ ਹੈ। ਏਡੀਆਰ ਦੇ ਅਨਿਲ ਵਰਮਾ ਨੇ ਕਿਹਾ ਕਿ ਚੋਣ ਕਮਿਸ਼ਨ ਸਿਆਸੀ ਦਲਾਂ ਤੋਂ ਉਨ੍ਹਾਂ ਦੀ ਆਮਦਾਨ ਦਾ ਸ੍ਰੋਤ ਜਾਣਨ 'ਚ ਅਸਫ਼ਲ ਰਿਹਾ ਹੈ।

ਇਸੇ ਤਰ੍ਹਾਂ ਬਾਕੀ ਪਾਰਟੀਆਂ ਦੀ ਗੱਲ ਕਰੀਏ ਤਾਂ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੀ ਆਮਦਨ 2004-05 'ਚ 90.50 ਕਰੋੜ ਸੀ ਤੇ 2015-16 'ਚ ਵਧ ਕੇ ਇਹ 437 ਕਰੋੜ ਹੋ ਗਈ। ਬਹੁਜਨ ਸਮਾਜ ਪਾਰਟੀ ਦੀ 2004-05 'ਚ 43 ਕਰੋੜ ਸੀ ਤੇ 2015-16 'ਚ ਇਹ 559 ਕਰੋੜ ਹੋ ਗਈ। ਐਨਸੀਪੀ ਦੀ ਆਮਦਨ 'ਚ 1.60 ਸੀ ਤੇ 'ਚ ਇਹ 14.54 ਕਰੋੜ ਹੋ ਗਈ।