ਨਵੀਂ ਦਿੱਲੀ: ਵਿੱਤ ਰਾਜ ਮੰਤਰੀ ਪੀ ਰਾਧਾਕ੍ਰਿਸ਼ਣਨ ਨੇ ਰਾਜ ਸਭਾ ‘ਚ ਜਾਣਕਾਰੀ ਦਿੱਤੀ ਹੈ ਕਿ ਸਿਆਸੀ ਪਾਰਟੀਆਂ ਨੇ ਪਿਛਲੇ 9 ਮਹੀਨਿਆਂ ‘ਚ 1045.53 ਕਰੋੜ ਰੁਪਏ ਇਕੱਠੇ ਕੀਤੇ ਹਨ। ਪਾਰਟੀਆਂ ਨੇ ਇਹ ਰੁਪਏ ਇਲੈਕਟ੍ਰੋਲ ਬੌਂਡ ਰਾਹੀਂ ਜੁਟਾਏ ਹਨ। ਪਾਰਟੀਆਂ ਨੂੰ ਮਿਲਣ ਵਾਲੇ ਫੰਡਾਂ ਦੀ ਜਾਣਕਾਰੀ ਰੱਖਣ ਲਈ ਸਰਕਾਰ ਨੇ ਇਸੇ ਸਾਲ ਇਸ ਸਕੀਮ ਦੀ ਸ਼ੁਰੂਆਤ ਕੀਤੀ ਸੀ।

ਇਸ ਸਕੀਮ ਰਾਹੀਂ ਮੈਟਰੋ ਸ਼ਹਿਰਾਂ ‘ਚ ਸਟੇਟ ਬੈਂਕ ਆਫ ਇੰਡੀਆਂ ਦੀਆਂ ਚਾਰ ਮੁੱਖ ਬ੍ਰਾਂਚਾਂ ਤੋਂ ਕੋਈ ਵੀ ਵਿਅਕਤੀ ਜਾਂ ਸੰਸਥਾ ਕੇਵਾਈਸੀ ਨਿਯਮ ਪੂਰਾ ਕਰਕੇ ਇਹ ਬੌਂਡ ਖਰੀਦ ਆਪਣੀ ਪਾਰਟੀ ਨੂੰ ਡੋਨੇਟ ਕਰ ਸਕਦੀ ਹੈ। ਸਕੀਮ ਦੇ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੇ 6 ਪੜਾਵਾਂ ‘ਚ ਇਨ੍ਹਾਂ ਨੂੰ ਸੇਲ ਲਈ ਜਾਰੀ ਕੀਤਾ ਜਿਸ ‘ਚ ਹੁਣ ਤਕ 1056.53 ਕਰੋੜ ਰੁਪਏ ਦੇ ਬੌਂਡ ਖਰੀਦੇ ਗਏ।

ਕੀ ਹੈ ਇਲੈਕਟ੍ਰੋਲ ਬੌਂਡ ਰਾਹੀਂ ਡੋਨੇਸ਼ਨ ਦੇ ਨਿਯਮ:-

ਕੋਈ ਵੀ ਰਜਿਸਟਰਡ ਸਿਆਸੀ ਪਾਰਟੀ ਜਿਸ ਨੇ ਪਿਛਲੀਆਂ ਲੋਕ ਸਭਾ ਜਾਂ ਵਿਧਾਨ ਸਭਾ ਚੋਣ 1% ਵੋਟਾਂ ਨਾਲ ਜਿੱਤੀ, ਉਹ ਚੋਣ ਬੌਂਡਾਂ ਰਾਹੀਂ ਦਾਨ ਲੈ ਸਕਦਾ ਹੈ।

ਇਲੈਕਟ੍ਰੋਲ ਬੌਂਡ 10 ਦਿਨਾਂ ਲਈ ਜਾਰੀ ਕੀਤੇ ਜਾਂਦੇ ਹਨ। ਲੋਕ ਸਭਾ ਚੋਣਾਂ ਦੇ ਸਾਲ ‘ਚ 30 ਦਿਨ ਵਾਧੂ ਸਮਾਂ ਦਿੱਤਾ ਜਾਂਦਾ ਹੈ।

ਇਨ੍ਹਾਂ ਬਾਂਡਾਂ ਦੀ ਵੈਲੀਡਿਟੀ ਜਾਰੀ ਹੋਣ ਤੋਂ 15 ਦਿਨ ਤੱਕ ਪ੍ਰਮਾਣਿਕਤਾ ਹੁੰਦੀ ਹੈ। ਉਨ੍ਹਾਂ ਨੂੰ ਇਸ ਸਮੇਂ ਦੌਰਾਨ ਕੈਸ਼ ਕਰਵਾਉਣਾ ਪੈਂਦਾ ਹੈ।

ਇਨ੍ਹਾਂ ਬਾਂਡਾਂ ਦੀ ਕੀਮਤ 1000 ਰੁਪਏ, 10 ਹਜ਼ਾਰ, 1 ਲੱਖ, 10 ਲੱਖ ਤੇ 10 ਲੱਖ ਰੁਪਏ ਹੈ। ਦਾਨਕਰਤਾ ਜਾਂ ਪਾਰਟੀ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ।