ਪਿਛਲੇ ਦਿਨਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਦਿੱਲੀ ਦੇ ਪ੍ਰਮੁੱਖ ਖੇਤਰਾਂ ਦੀ ਗੱਲ ਕਰੀਏ ਤਾਂ ਅਨੰਦ ਵਿਹਾਰ ਵਿਚ ਏਕਿਊਆਈ 484, ਮੁੰਡਕਾ ਵਿਚ 470, ਓਖਲਾ ਫੇਜ਼ 2 ਵਿਚ 465, ਵਰਿਜ਼ਪੁਰ ਵਿਚ 468 ਦਰਜ ਕੀਤਾ ਗਿਆ। ਧਰਤੀ ਵਿਗਿਆਨ ਮੰਤਰਾਲੇ, ਏਅਰ ਕੁਆਲਟੀ ਸਿਸਟਮ ਅਤੇ ਮੌਸਮ ਪੂਰਵ ਅਨੁਮਾਨ ਅਤੇ ਖੋਜ (SAFAR) ਦੀ ਏਅਰ ਕੁਆਲਟੀ ਨਿਗਰਾਨੀ ਕਰਨ ਵਾਲੀ ਸੰਸਥਾ ਨੇ ਕਿਹਾ ਕਿ ਪਰਾਲੀ ਸਾੜਨ ਦੀ ਘਟਨਾ ਵਿਚ ਕਮੀ ਨਾ ਆਉਣ ਤਕ ਸਥਿਤੀ ਵਿਚ ਸੁਧਾਰ ਹੋਣ ਦੀ ਸੰਭਾਵਨਾ ਨਹੀਂ ਹੈ।
ਦੱਸ ਦਈਏ ਕਿ 0 ਅਤੇ 50 ਦੇ ਵਿਚਕਾਰ ਏਕਿਊਆਈ 'ਚੰਗਾ', 51 ਅਤੇ 100 'ਸੰਤੁਸ਼ਟੀਜਨਕ' ਹੈ, 101 ਅਤੇ 200 'ਮੱਧਮ', 201 ਅਤੇ 300 'ਮਾੜੇ', 301 ਅਤੇ 400 'ਬਹੁਤ ਖ਼ਰਾਬ' ਤੇ 401 ਅਤੇ 500 ਦੇ ਵਿਚਕਾਰ 'ਗੰਭੀਰ' ਸ਼੍ਰੇਣੀ ਵਿੱਚ ਮੰਨੇ ਜਾਂਦੇ ਹਨ।
DC vs SRH, Qualifier 2: ਸਨਰਾਈਜ਼ਰਸ ਹੈਦਰਾਬਾਦ ਨੂੰ ਹਰਾ ਕੇ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਦਿੱਲੀ ਕੈਪੀਟਲਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904