Port Blair as Sri Vijaya Puram: ਕੇਂਦਰ ਦੀ ਮੋਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਪੋਰਟ ਬਲੇਅਰ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਭਾਰਤ ਸਰਕਾਰ ਨੇ ਅੰਡੇਮਾਨ ਅਤੇ ਨਿਕੋਬਾਰ ਦੀ ਰਾਜਧਾਨੀ ਦਾ ਨਾਮ ਬਦਲ ਕੇ ਪੋਰਟ ਬਲੇਅਰ ਕਰ ਦਿੱਤਾ।


ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅੰਡੇਮਾਨ ਅਤੇ ਨਿਕੋਬਾਰ (Andaman and Nicobar) ਦੀਪ ਸਮੂਹ ਦੀ ਰਾਜਧਾਨੀ ਪੋਰਟ ਬਲੇਅਰ ਦਾ ਨਾਂ ਬਦਲ ਕੇ ਸ਼੍ਰੀ ਵਿਜੇਪੁਰਮ ਕਰ ਦਿੱਤਾ ਗਿਆ ਹੈ।


ਹੋਰ ਪੜ੍ਹੋ : Honda ਦਾ ਇਲੈਕਟ੍ਰਿਕ ਸਕੂਟਰ ਕਦੋਂ ਤੱਕ ਹੋਏਗਾ ਲਾਂਚ? ਕੰਪਨੀ ਦੇ CEO ਨੇ ਕਰ ਦਿੱਤਾ ਖੁਲਾਸਾ


 



 


 


 






 


ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਨੂੰ ਗੁਲਾਮੀ ਦੇ ਸਾਰੇ ਪ੍ਰਤੀਕਾਂ ਤੋਂ ਆਜ਼ਾਦ ਕਰਾਉਣ ਦੇ ਸੰਕਲਪ ਤੋਂ ਪ੍ਰੇਰਿਤ ਹੋ ਕੇ, ਅੱਜ ਗ੍ਰਹਿ ਮੰਤਰਾਲੇ ਨੇ ਪੋਰਟ ਬਲੇਅਰ ਦਾ ਨਾਮ 'ਸ਼੍ਰੀ ਵਿਜੇਪੁਰਮ' ਰੱਖਣ ਦਾ ਫੈਸਲਾ ਕੀਤਾ ਹੈ। 'ਸ਼੍ਰੀ ਵਿਜੇਪੁਰਮ' ਨਾਮ ਸਾਡੇ ਆਜ਼ਾਦੀ ਦੇ ਸੰਘਰਸ਼ ਅਤੇ ਇਸ ਵਿੱਚ ਅੰਡੇਮਾਨ ਅਤੇ ਨਿਕੋਬਾਰ ਦੇ ਯੋਗਦਾਨ ਨੂੰ ਦਰਸਾਉਂਦਾ ਹੈ।


ਇਤਿਹਾਸ ਵਿੱਚ ਇੱਕ ਵਿਲੱਖਣ ਸਥਾਨ ਹੈ - ਅਮਿਤ ਸ਼ਾਹ


ਉਨ੍ਹਾਂ ਕਿਹਾ, ਸਾਡੇ ਦੇਸ਼ ਦੀ ਆਜ਼ਾਦੀ ਅਤੇ ਇਤਿਹਾਸ ਵਿੱਚ ਇਸ ਟਾਪੂ ਦਾ ਵਿਲੱਖਣ ਸਥਾਨ ਹੈ। ਚੋਲ ਸਾਮਰਾਜ ਵਿੱਚ ਜਲ ਸੈਨਾ ਦੇ ਅੱਡੇ ਦੀ ਭੂਮਿਕਾ ਨਿਭਾਉਣ ਵਾਲਾ ਇਹ ਟਾਪੂ ਅੱਜ ਦੇਸ਼ ਦੀ ਸੁਰੱਖਿਆ ਅਤੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਤਿਆਰ ਹੈ। ਇਹ ਟਾਪੂ ਨੇਤਾਜੀ ਸੁਭਾਸ਼ ਚੰਦਰ ਬੋਸ ਜੀ ਦੁਆਰਾ ਤਿਰੰਗਾ ਲਹਿਰਾਉਣ ਤੋਂ ਲੈ ਕੇ ਸੈਲੂਲਰ ਜੇਲ੍ਹ ਵਿੱਚ ਵੀਰ ਸਾਵਰਕਰ ਅਤੇ ਹੋਰ ਆਜ਼ਾਦੀ ਘੁਲਾਟੀਆਂ ਦੁਆਰਾ ਭਾਰਤ ਮਾਤਾ ਦੀ ਆਜ਼ਾਦੀ ਲਈ ਸੰਘਰਸ਼ ਤੱਕ ਦਾ ਸਥਾਨ ਵੀ ਹੈ।


ਹੋਰ ਪੜ੍ਹੋ : ਇਸ ਸਕੀਮ 'ਚ ਜਮ੍ਹਾ ਕਰਵਾਓ ਆਹ ਛੋਟੀ ਜਿਹੀ ਰਕਮ, ਦੋ ਸਾਲ ਬਾਅਦ ਮਿਲਣਗੇ 1,74,033 ਰੁਪਏ


 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।