Electric Scooter Launch In India: Honda ਦੇ ਇਲੈਕਟ੍ਰਿਕ ਸਕੂਟਰ ਦੀ ਭਾਰਤ ਵਿੱਚ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਹੈ। ਪਰ ਇਸ ਸਕੂਟਰ ਨੂੰ ਲਾਂਚ ਹੋਣ 'ਚ ਅਜੇ ਕੁਝ ਹੋਰ ਸਮਾਂ ਲੱਗਣ ਵਾਲਾ ਹੈ। ਕੰਪਨੀ ਦੇ ਸੀਈਓ ਸੁਤਸੁਮੂ ਓਟਾਨੀ ਨੇ ਹੁਣ ਕਿਹਾ ਹੈ ਕਿ ਹੌਂਡਾ ਦਾ ਇਲੈਕਟ੍ਰਿਕ ਸਕੂਟਰ ਮਾਰਚ 2025 ਵਿੱਚ ਲਾਂਚ ਕੀਤਾ ਜਾਵੇਗਾ।
ਹੌਂਡਾ ਇਲੈਕਟ੍ਰਿਕ ਸਕੂਟਰ
ਕੁਝ ਮਹੀਨੇ ਪਹਿਲਾਂ, ਜਾਣਕਾਰੀ ਸਾਹਮਣੇ ਆਈ ਸੀ ਕਿ ਹੌਂਡਾ ਨੇ ਆਪਣੇ ਕਰਨਾਟਕ ਪਲਾਂਟ ਵਿੱਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਲਈ ਇੱਕ ਵਿਸ਼ੇਸ਼ ਉਤਪਾਦਨ ਲਾਈਨ ਸਥਾਪਤ ਕੀਤੀ ਹੈ। ਹੌਂਡਾ ਦੇ ਈ-ਸਕੂਟਰ ਦਾ ਉਤਪਾਦਨ ਦਸੰਬਰ 2024 ਵਿੱਚ ਸ਼ੁਰੂ ਹੋਵੇਗਾ ਅਤੇ ਇਸਦੀ ਲਾਂਚਿੰਗ ਮਾਰਚ 2025 ਵਿੱਚ ਹੋਵੇਗੀ।
ਹੌਂਡਾ ਦੇ ਇਸ ਇਲੈਕਟ੍ਰਿਕ ਸਕੂਟਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਹੋ ਰਹੀ ਹੈ। ਇਸ ਸਕੂਟਰ ਨੂੰ 'ਐਕਟੀਵਾ ਇਲੈਕਟ੍ਰਿਕ' ਦੇ ਨਾਂ ਨਾਲ ਜਾਣਿਆ ਜਾ ਰਿਹਾ ਹੈ। ਇਸ ਇਲੈਕਟ੍ਰਿਕ ਸਕੂਟਰ ਦੇ ਲਾਂਚ ਹੋਣ ਨਾਲ ਹੌਂਡਾ ਐਕਟਿਵਾ ਦੀ ਵੱਡੀ ਮਾਰਕੀਟ ਸ਼ੇਅਰ 'ਤੇ ਅਸਰ ਪੈ ਸਕਦਾ ਹੈ।
ਹੋਰ ਪੜ੍ਹੋ : ਸਿਰਫ ਪੰਜ ਲੱਖ ਰੁਪਏ ਵਿੱਚ ਮਿਲੇਗੀ ਟਾਟਾ ਦੀ ਇਹ ਕਾਰ, 65 ਹਜ਼ਾਰ ਰੁਪਏ ਤੱਕ ਦਾ ਬੰਪਰ ਡਿਸਕਾਊਂਟ
ਪਾਵਰਟ੍ਰੇਨ ਅਤੇ ਬੈਟਰੀ ਵਿਕਲਪ
ਹੌਂਡਾ ਇਲੈਕਟ੍ਰਿਕ ਸਕੂਟਰ ਦੀ ਪਾਵਰਟ੍ਰੇਨ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲ ਹੀ ਵਿੱਚ, ਭਾਰਤੀ ਬਾਜ਼ਾਰ ਵਿੱਚ ਉਪਲਬਧ ਇਲੈਕਟ੍ਰਿਕ ਸਕੂਟਰਾਂ ਵਿੱਚੋਂ, ਸਿਰਫ਼ Vida V1 ਡੂਓ ਹੀ ਰਿਮੂਵੇਬਲ ਬੈਟਰੀ ਦੇ ਨਾਲ ਆਉਂਦਾ ਹੈ, ਜਦਕਿ ਬਾਕੀ ਭਾਰਤੀ ਈ-ਸਕੂਟਰ ਫਿਕਸਡ ਬੈਟਰੀ ਪੈਕ ਦੇ ਨਾਲ ਆਉਂਦੇ ਹਨ।
ਆਪਣੇ ਇਲੈਕਟ੍ਰਿਕ ਸਕੂਟਰ ਦੇ ਲਾਂਚ ਤੋਂ ਪਹਿਲਾਂ ਹੀ, ਹੌਂਡਾ ਨੇ ਚੋਣਵੇਂ ਮੈਟਰੋ ਸ਼ਹਿਰਾਂ ਵਿੱਚ ਬੈਟਰੀ-ਸਵੈਪਿੰਗ ਸਟੇਸ਼ਨਾਂ ਦਾ ਇੱਕ ਛੋਟਾ ਨੈੱਟਵਰਕ ਸਥਾਪਤ ਕੀਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਹੌਂਡਾ ਕਿਸ ਤਰ੍ਹਾਂ ਦੇ ਬੈਟਰੀ ਪੈਕ ਨਾਲ ਆਪਣਾ ਈ-ਸਕੂਟਰ ਬਾਜ਼ਾਰ 'ਚ ਲਾਂਚ ਕਰਨ ਜਾ ਰਹੀ ਹੈ।
ਪਿਛਲੇ ਸਾਲ ਹੌਂਡਾ ਨੇ ਭਾਰਤ ਲਈ ਦੋ ਇਲੈਕਟ੍ਰਿਕ ਸਕੂਟਰਾਂ 'ਤੇ ਕੰਮ ਕਰਨ ਦੀ ਸੂਚਨਾ ਦਿੱਤੀ ਸੀ। ਇੱਕ ਫਿਕਸਡ ਬੈਟਰੀ ਪੈਕ ਨਾਲ ਅਤੇ ਦੂਸਰਾ ਸਵੈਪ ਕਰਨ ਯੋਗ ਬੈਟਰੀ ਨਾਲ। ਪਰ ਹੌਂਡਾ ਨੇ ਇਹ ਨਹੀਂ ਦੱਸਿਆ ਹੈ ਕਿ ਕਿਹੜਾ ਵੇਰੀਐਂਟ ਪਹਿਲਾਂ ਬਾਜ਼ਾਰ 'ਚ ਆਉਣ ਵਾਲਾ ਹੈ।
ਹੌਂਡਾ ਐਕਟਿਵਾ
ਹੌਂਡਾ ਐਕਟਿਵਾ ਸਿਰਫ ਇਸ ਬ੍ਰਾਂਡ ਦੀ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਵਿਕਣ ਵਾਲੇ ਸਭ ਤੋਂ ਮਸ਼ਹੂਰ ਸਕੂਟਰਾਂ ਵਿੱਚੋਂ ਇੱਕ ਹੈ। ਕੰਪਨੀ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਹੌਂਡਾ ਐਕਟਿਵਾ ਦੇ 3 ਕਰੋੜ ਤੋਂ ਜ਼ਿਆਦਾ ਯੂਨਿਟ ਵਿਕ ਚੁੱਕੇ ਹਨ।
Car loan Information:
Calculate Car Loan EMI