Rahul Gandhi Controversy: ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਅਮਰੀਕਾ ਵਿੱਚ ਸਿੱਖਾਂ ਦੇ ਮੁਤੱਲਕ ਦਿੱਤੇ ਬਿਆਨ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਹੈ। ਇਸ ਨੂੰ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਮਰੀਕਾ ਦੀ ਧਰਤੀ ਉੱਪਰ ਕਾਂਗਰਸ ਦੇ ਵੱਡੇ ਆਗੂ ਵੱਲੋਂ ਦਿੱਤੇ ਬਿਆਨ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਇਸ ਨੂੰ ਰੱਦ ਕੀਤਾ ਜਾ ਸਕਦਾ ਹੈ
ਸਿੰਘ ਸਾਹਿਬ ਨੇ ਕਿਹਾ ਕਿ ਭਾਰਤ ਦੇ ਵਿੱਚ ਸਿੱਖਾਂ ਦੇ ਧਾਰਮਿਕ ਹੱਕ ਹਕੂਕ, ਰਾਜਨੀਤਿਕ ਤੇ ਆਰਥਿਕ ਅਧਿਕਾਰ ਹਮੇਸ਼ਾ ਕੁਚਲੇ ਗਏ ਹਨ, ਜਦੋਂ ਅਸੀਂ 1947 ਤੋਂ ਬਾਅਦ ਦਾ ਇਤਿਹਾਸ ਪੜਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਸਿੱਖਾਂ ਨਾਲ ਭਾਰਤ ਦੇ ਨੇਤਾਵਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ। ਸਾਨੂੰ ਭਾਰਤ ਦੇ ਅੰਦਰ ਇੱਕ ਐਸਾ ਖਿੱਤਾ ਚਾਹੀਦਾ ਸੀ ਜਿਹਦੇ ਵਿੱਚ ਸਾਡੇ ਧਾਰਮਿਕ ਹੱਕ ਸੁਰੱਖਿਤ ਰਹਿਣ ਤੇ ਪੰਜਾਬੀ ਸੂਬੇ ਦੀ ਮੰਗ ਕੀਤੀ, ਪਾਣੀ ਦੇ ਹੱਕ ਦੀ ਗੱਲ ਕੀਤੀ, ਭਾਸ਼ਾ ਦੀ ਗੱਲ ਕੀਤੀ ਪਰ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਭਾਰਤ ਵਿੱਚ ਸਿੱਖਾਂ ਦੇ ਖਿਲਾਫ ਅਜਿਹਾ ਵਿਰਤਾਂਤ ਸਿਰਜਿਆ, ਜਿਸ ਦਾ ਨਤੀਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਮਲਾ ਹੋਇਆ। 1984 ਦੇ ਵਿੱਚ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਸਿੱਖਾਂ ਦਾ ਕੋਹ ਕੋ ਕੇ ਸ਼ਿਕਾਰ ਕੀਤਾ ਪਰ ਅੱਜ ਤੱਕ ਸਿੱਖਾਂ ਨੂੰ ਉਸ ਮਾਮਲੇ ‘ਚ ਇਨਸਾਫ ਨਹੀਂ ਮਿਲਿਆ,
ਸਿੰਘ ਸਾਹਿਬ ਨੇ ਕਿਹਾ ਕਿ ਜੇ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸਿੱਖਾਂ ਦੇ ਖਿਲਾਫ਼ ਘਟੀਆ ਵਿਰਤਾਂਤ ਸਰਕਾਰੀ ਸਰਪ੍ਰਸਤੀ ਵਿੱਚ ਸਿਰਜੇ ਜਾ ਰਹੇ ਹਨ, ਕਿਤੇ ਜੋਧਪੁਰ ਦੇ ਵਿੱਚ ਜੁਡੀਸ਼ਰੀ ਦੇ ਇਮਤਿਹਾਨ ਦੇ ਵਿੱਚ ਸਿੱਖ ਲੜਕਾ ਲੜਕੀ ਨੂੰ ਇਮਤਿਹਾਨ ਦੇ ਵਿੱਚ ਕਕਾਰ ਲਾਹ ਕੇ ਬੈਠਣ ਦਾ ਆਦੇਸ਼ ਜਾਰੀ ਕੀਤਾ ਜਾਂਦਾ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਲੋਕ ਸਭਾ ਚੋਣਾਂ ਦੇ ਦੌਰਾਨ ਗੰਗਾ ਨਗਰ ਦੇ ਵਿੱਚ ਚੋਣ ਅਧਿਕਾਰੀਆਂ ਨੇ ਇਹ ਹਦਾਇਤ ਕੀਤੀ ਕਿ ਕੋਈ ਵੀ ਸਿੱਖ ਕਕਾਰ ਪਾ ਕੇ ਵੋਟ ਨਹੀਂ ਪਾ ਸਕਦਾ।
ਸਿੰਘ ਸਾਹਿਬ ਨੇ ਕਿਹਾ ਕਿ ਅਜਿਹੇ ਘਟਨਾਵਾਂ ਕਾਂਗਰਸ ਆਗੂ ਦੇ ਬਿਆਨ ਨੂੰ ਜਿੱਥੇ ਪੁਖਤਾ ਕਰਦੀਆਂ ਹਨ ਉਥੇ ਹੀ ਸਿੱਖਾਂ ਅੰਦਰ ਬੇਗਾਨਗੀ ਦਾ ਅਹਿਸਾਸ ਪੈਦਾ ਕਰਦੀ, ਸਿੰਘ ਸਾਹਿਬ ਨੇ ਕਿਹਾ ਕਿ ਸਿੱਖਾਂ ਨੇ ਕਦੇ ਵੀ ਜ਼ੁਲਮੀ ਰਾਜ ਅੱਗੇ ਸਿਰ ਨਹੀਂ ਝੁਕਾਇਆ, ਇਹੋ ਕਾਰਨ ਹੈ ਕਿ ਬਾਬਰ ਦੇ ਰਾਜ ਤੋਂ ਲੈ ਕੇ ਦਿੱਲੀ ਦੇ ਤਖਤ ਤੱਕ ਤੇ ਹੁਕਮਰਾਨਾਂ ਦੀਆਂ ਅੱਖਾਂ ਦੇ ਵਿੱਚ ਸਿੱਖ ਹਮੇਸ਼ਾ ਰੜਕਦੇ ਰਹੇ ਹਨ,