ਸਿਰਸਾ: ਸਿਰਸਾ (Sirsa) ਦੀ ਮੰਡੀ ਕਾਲਾਵਾਲੀ ਵਿੱਚ ਵੀਰਵਾਰ ਦੀ ਰਾਤ ਨੂੰ ਸ਼ਹਿਰ ਦੀਆਂ ਕਈ ਥਾਂਵਾਂ ‘ਤੇ ਖਾਲਿਸਤਾਨ ਜ਼ਿੰਦਾਬਾਦ (Khalisatan jindabad) ਦੇ ਪੋਸਟਰ ਲਾਏ ਗਏ। ਜਿਨ੍ਹਾਂ ਨੂੰ ਵੇਖ ਕੇ ਸ਼ਹਿਰ ਦੇ ਲੋਕ ਹੈਰਾਨ ਹੋ ਗਏ। ਸਵੇਰੇ ਜਦੋਂ ਲੋਕਾਂ ਨੇ ਧਾਰਮਿਕ ਸਥਾਨਾਂ ਬਾਹਰ ਖਾਲਿਸਤਾਨ ਜ਼ਿੰਦਾਬਾਦ ਤੇ 1984 ਦੰਗਿਆਂ ਨੂੰ ਨਾ ਭੁੱਲਣ ਦੇ ਪੰਜਾਬੀ ਭਾਸ਼ਾ ‘ਚ ਲਿਖੇ ਪੋਸਟਰ ਵੇਖੇ ਤਾਂ ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆਇਆ।

ਕਾਲਾਵਾਲੀ ਦੇ ਡੀਐਸਪੀ ਨਰਸਿਮ੍ਹਾ ਪੂਰੀ ਟੀਮ ਦੇ ਨਾਲ ਰਾਤ ਨੂੰ ਲਗਾਏ ਗਏ ਇਨ੍ਹਾਂ ਪੋਸਟਰਾਂ ਦੀ ਜਾਂਚ ਵਿੱਚ ਜੁਟ ਗਏ ਹਨ। ਪੁਲਿਸ ਸੀਸੀਟੀਵੀ ਫੁਟੇਜ ਖੋਜ ਕੇ ਮਾਮਲੇ ਦੀ ਤਹਿ ਤੱਕ ਜਾਣ ਦੀ ਗੰਭੀਰਤਾ ਨਾਲ ਕੋਸ਼ਿਸ਼ ਕਰ ਰਹੀ ਹੈ ਤੇ ਪੋਸਟਰਾਂ ਵਾਲੇ ਲੋਕਾਂ ਨੇ ਜ਼ਿਆਦਾਤਰ ਧਾਰਮਿਕ ਸਥਾਨਾਂ ਦੀ ਚੋਣ ਕੀਤੀ ਹੈ। ਪੋਸਟਰਾਂ 'ਤੇ ਪੰਜਾਬੀ ਭਾਸ਼ਾ ਦੇ ਸ਼ਬਦ ਲਿਖੇ ਗਏ ਹਨ, ਹੁਣ ਪੁਲਿਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪੋਸਟਰ ਲਾਉਣ ਵਾਲਾ ਵਿਅਕਤੀ ਕੌਣ ਹੈ ਤੇ ਉਨ੍ਹਾਂ ਦੇ ਪਿੱਛੇ ਕਿਸ ਦਾ ਹੱਥ ਹੈ।



ਸੂਤਰਾਂ ਅਨੁਸਾਰ ਇਹ ਘਟਨਾ ਅੱਧੀ ਰਾਤ ਨੂੰ ਕੀਤੀ ਗਈ ਹੈ। ਇਸ ਸਬੰਧੀ ਪੁਲਿਸ ਨੇ ਕਿਹਾ ਕਿ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੇ ਰਿਕਾਰਡ ਦੀ ਜਾਂਚ ਕੀਤੀ ਜਾਏਗੀ ਤੇ ਜਿਹੜੇ ਪੋਸਟਰ ਲਗਾਏ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਕਾਲਾਵਾਲੀ ਖੇਤਰ ਪੰਜਾਬ ਦੇ ਨਾਲ ਲੱਗਿਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904