ਫ਼ਤਿਹਾਬਾਦ: ਸੀਆਈਏ ਸਟਾਫ ਪੁਲਿਸ ਨੇ ਇੱਕ ਪੋਲਟ੍ਰੀ ਫਾਰਮ ਚਲਾਉਣ ਵਾਲੇ ਬੰਦੇ ਨੂੰ ਇੱਕ ਕਿੱਲੋ 970 ਗ੍ਰਾਮ ਸੋਨਾ ਤੇ 65 ਲੱਖ 47 ਹਜ਼ਾਰ ਰੁਪਏ ਦੀ ਨਕਦੀ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ।
ਡੀਐਸਪੀ ਰਵਿੰਦਰ ਤੋਮਰ ਨੇ ਦੱਸਿਆ ਕਿ ਇਸ ਬੰਦੇ ਦੀ ਸਾਨੂੰ ਧੋਖਾਧੜੀ ਦੇ ਕੇਸ ਵਿੱਚ ਤਲਾਸ਼ ਸੀ। ਇਸ ਨੂੰ ਜ਼ੀਰਕਪੁਰ ਕੋਲੋਂ ਗ੍ਰਿਫਤਾਰ ਕੀਤਾ ਗਿਆ। ਹੁਣ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਪੁੱਛਗਿਛ ਕਰ ਰਹੀਆਂ ਹਨ। ਰਿਮਾਂਡ 'ਤੇ ਲੈਣ ਤੋਂ ਬਾਅਦ ਹੋਰ ਤਫਤੀਸ਼ ਕੀਤੀ ਜਾਵੇਗੀ।
ਮੁਲਜ਼ਮ ਰਵੀਸ਼ ਕੁਮਾਰ ਬਾਰੇ ਪੁਲਿਸ ਨੂੰ ਸੁਰਾਗ ਲੱਗਿਆ ਸੀ। ਇਸ ਤੋਂ ਬਾਅਦ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਰਵੀਸ਼ 'ਤੇ ਇਲਜ਼ਾਮ ਹੈ ਕਿ ਉਸ ਨੇ ਮਨੋਜ ਤੋਂ ਮੁਰਗੀ ਦਾਣਾ ਖਰੀਦਿਆ ਸੀ ਪਰ ਪੈਸੇ ਨਹੀਂ ਦਿੱਤੇ। ਇਸ ਤੋਂ ਬਾਅਦ ਉਸ 'ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ।
ਡੀਐਸਪੀ ਨੇ ਦੱਸਿਆ ਕਿ ਅਰੋਪੀ ਤੋਂ ਹੋਰ ਪੁੱਛਗਿਛ ਚੱਲ ਰਹੀ ਹੈ। ਕੁਝ ਹੋਰ ਖੁਲਾਸੇ ਹੋਣ ਦੀ ਉਮੀਦ ਹੈ।