ਗੋਡਸੇ ਨੂੰ ਭਾਰਤ ਦਾ ਪਹਿਲਾ ਅੱਤਵਾਦੀ ਕਹਿਣ 'ਤੇ ਭੜਕੀ ਪ੍ਰਗਿਆ ਠਾਕੁਰ
ਏਬੀਪੀ ਸਾਂਝਾ | 13 Jan 2021 05:06 PM (IST)
ਭੁਪਾਲ ਤੋਂ ਭਾਜਪਾ ਦੀ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੇ ਇੱਕ ਵਾਰ ਫਿਰ ਨੱਥੂਰਾਮ ਗੋਡਸੇ ਨੂੰ ਲੈ ਕੇ ਕਾਂਗਰਸ ਉੱਤੇ ਨਿਸ਼ਾਨਾ ਸਾਧਿਆ ਹੈ। ਇਸ ਵਾਰ, ਉਸ ਨੇ ਫਿਰ ਵਿਵਾਦਪੂਰਨ ਬਿਆਨ ਦਿੱਤਾ ਹੈ।
ਭੁਪਾਲ: ਭੁਪਾਲ ਤੋਂ ਭਾਜਪਾ ਦੀ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੇ ਇੱਕ ਵਾਰ ਫਿਰ ਨੱਥੂਰਾਮ ਗੋਡਸੇ ਨੂੰ ਲੈ ਕੇ ਕਾਂਗਰਸ ਉੱਤੇ ਨਿਸ਼ਾਨਾ ਸਾਧਿਆ ਹੈ। ਇਸ ਵਾਰ, ਉਸ ਨੇ ਫਿਰ ਵਿਵਾਦਪੂਰਨ ਬਿਆਨ ਦਿੱਤਾ ਹੈ। ਪ੍ਰਗਿਆ ਨੇ ਟਵੀਟ ਕਰਕੇ ਕਿਹਾ, "ਕਾਂਗਰਸ ਨੇ ਹਮੇਸ਼ਾ ਦੇਸ਼ ਭਗਤਾਂ ਨੂੰ ਗਾਲਾਂ ਕੱਢੀਆਂ ਹਨ। ਉਸ ਨੇ (ਦਿਗਵਿਜੇ) ਨੇ ਕਿਹਾ ਹੈ 'ਭਗਵਾ ਆਤੰਕ' (Saffron terror) ਇਸ ਤੋਂ ਭੈੜਾ ਹੋਰ ਕੀ ਹੋ ਸਕਦਾ ਹੈ।" ਇਸ ਤੋਂ ਪਹਿਲਾਂ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਗੋਡਸੇ ਨੂੰ ਭਾਰਤ ਦਾ ਪਹਿਲਾ ਅੱਤਵਾਦੀ ਦੱਸਿਆ ਸੀ ਤੇ ਉਸ ਦੇ ਇਸ ਬਿਆਨ ਨੇ ਪ੍ਰਗਿਆ ਠਾਕੁਰ ਨੂੰ ਭੜਕਾ ਦਿੱਤਾ ਤੇ ਉਹ ਕਾਂਗਰਸ ਦੇ ਦੁਆਲੇ ਹੋ ਗਈ।