ਜਦੋਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ (Prakash Javadekar) ਨੇ ਅੱਜ ਮੀਡੀਆ ਨਾਲ ਗੱਲਬਾਤ ਕੀਤੀ ਤੇ ਇਹ ਸਵਾਲ ਪੁੱਛਿਆ ਗਿਆ ਕਿ ਕੀ ਸਰਕਾਰ ਕਿਸਾਨਾਂ ਨਾਲ ਅੱਗੇ ਗੱਲ ਕਰੇਗੀ ਤਾਂ ਉਨ੍ਹਾਂ ਕੋਈ ਸਿੱਧਾ ਜਵਾਬ ਨਹੀਂ ਦਿੱਤਾ। ਜਾਵਡੇਕਰ ਨੇ ਕਿਹਾ, 'ਇਸ ਬਾਰੇ ਜੋ ਵੀ ਫੈਸਲਾ ਲਿਆ ਜਾਵੇਗਾ...ਉਹ ਤੁਹਾਨੂੰ ਦੱਸਾਂਗੇ। ਪਹਿਲਾਂ ਕੱਲ੍ਹ ਕੀ ਵਾਪਰਿਆ ਪੁਲਿਸ ਇਸ ਬਾਰੇ ਦੱਸੇਗੀ।
ਇਸ ਦੌਰਾਨ ਕੇਂਦਰੀ ਮੰਤਰੀ ਜਾਵਡੇਕਰ ਨੇ ਦੱਸਿਆ ਕਿ ਕੈਬਨਿਟ ਨੇ ਬਾਲ ਕੋਪਰਾ ਦੀ ਘੱਟੋ ਘੱਟ ਸਮਰਥਨ ਮੁੱਲ (MSP) ਨੂੰ 300 ਰੁਪਏ ਵਧਾਉਣ ਦਾ ਫੈਸਲਾ ਕੀਤਾ ਹੈ। ਬਾਲ ਕੋਪਰਾ ਦਾ ਨਵਾਂ ਐਮਐਸਪੀ ਹੁਣ 10 ਹਜ਼ਾਰ 600 ਰੁਪਏ ਹੋਵੇਗਾ।
ਖਾਸ ਗੱਲ ਇਹ ਹੈ ਕਿ ਟਰੈਕਟਰ ਰੈਲੀ ਦੌਰਾਨ ਲਾਲ ਕਿਲ੍ਹੇ, ਨਾਂਗਲੋਈ ਸਮੇਤ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਕਿਸਾਨਾਂ ਤੇ ਪੁਲਿਸ ਵਿੱਚ ਭਾਰੀ ਝੜਪ ਹੋਈ। ਕਿਸਾਨਾਂ ਨੇ ਬੱਸਾਂ ਤੇ ਪੁਲਿਸ ਦੇ ਵਾਹਨਾਂ ਦੀ ਭੰਨਤੋੜ ਕੀਤੀ। ਉਨ੍ਹਾਂ ਨੇ ਸਰਕਾਰੀ ਵਾਹਨਾਂ ਦੀ ਭੰਨਤੋੜ ਕੀਤੀ, ਲਾਠੀਆਂ ਚਲਾਈਆਂ ਤੇ ਪੁਲਿਸ ਬਲ 'ਤੇ ਪੱਥਰ ਸੁੱਟੇ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਲਾਠੀਚਾਰਜ, ਵਾਟਰ ਕੈਨਨ ਤੇ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ।
ਇਹ ਵੀ ਪੜ੍ਹੋ: IPL 2021 Auction: ਚੇਨਈ 'ਚ ਹੋਣ ਜਾ ਰਹੀ ਆਈਪੀਐਲ ਦੇ ਖਿਡਾਰੀਆਂ ਦੀ ਨਿਲਾਮੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904