Prashant kishor met rahul gandhi and priyanka gandhi may take charge of Congress campaign in Gujarat elections


ਨਵੀਂ ਦਿੱਲੀ: ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਇੱਕ ਵਾਰ ਫਿਰ ਕਾਂਗਰਸ ਦੇ ਸੰਪਰਕ ਵਿੱਚ ਹਨ। ਸੂਤਰਾਂ ਮੁਤਾਬਕ ਪ੍ਰਸ਼ਾਂਤ ਕਿਸ਼ੋਰ ਨੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਹਾਲਾਂਕਿ ਦੋਵਾਂ ਵਿਚਾਲੇ ਗੱਲਬਾਤ ਨੂੰ ਲੈ ਕੇ ਤਸਵੀਰ ਸਾਫ ਨਹੀਂ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਪੀਕੇ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਪ੍ਰਚਾਰ ਦੀ ਕਮਾਨ ਸੰਭਾਲ ਸਕਦੇ ਹਨ। ਇਸ ਦੇ ਨਾਲ ਹੀ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀਕੇ ਤੇ ਕਾਂਗਰਸ ਲੀਡਰਸ਼ਿਪ ਗੁਜਰਾਤ ਚੋਣਾਂ ਦੇ ਨਾਲ-ਨਾਲ ਹੋਰ ਪਹਿਲੂਆਂ 'ਤੇ ਵੀ ਮੰਥਨ ਕਰ ਰਹੀ ਹੈ।


ਇਸ ਹਲਚਲ ਬਾਰੇ ਕਾਂਗਰਸ ਦੇ ਆਲਾ ਨੇਤਾ ਚੁੱਪ ਧਾਰੀ ਬੈਠੇ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਇੱਕ ਨੇਤਾ ਨੇ ਕਿਹਾ ਕਿ ਉਹ ਪੀਕੇ ਨਾਲ ਰਾਹੁਲ ਗਾਂਧੀ ਦੀ ਮੁਲਾਕਾਤ ਬਾਰੇ ਚਰਚਾ 'ਤੇ 'ਨੋ ਕੁਮੈਂਟ' 'ਚ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਨਹੀਂ ਜਾਣਦੇ। ਪ੍ਰਸ਼ਾਂਤ ਕਿਸ਼ੋਰ ਦੇ ਪੱਖ ਤੋਂ ਵੀ ਕੋਈ ਪ੍ਰਤੀਕਿਰਿਆ ਨਹੀਂ ਆਈ।


ਜਦੋਂ ਗੁਜਰਾਤ ਕਾਂਗਰਸ ਇੰਚਾਰਜ ਰਘੂ ਸ਼ਰਮਾ ਨੂੰ ਪੁੱਛਿਆ ਗਿਆ ਕਿ ਕੀ ਪੀਕੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਣ ਜਾ ਰਹੇ ਹਨ, ਤਾਂ ਉਨ੍ਹਾਂ ਨੇ 'ਨੋ ਕੁਮੈਂਟ' ਕਿਹਾ। ਕਾਂਗਰਸ ਸੂਤਰਾਂ ਮੁਤਾਬਕ ਪੀਕੇ ਨਾਲ ਚੱਲ ਰਹੀ ਗੱਲਬਾਤ ਵਿੱਚ ਪੂਰੀ ਸਹਿਮਤੀ ਹੋਣ ਤੋਂ ਬਾਅਦ ਹੀ ਦੋਵਾਂ ਪਾਸਿਆਂ ਤੋਂ ਸਥਿਤੀ ਸਪੱਸ਼ਟ ਕੀਤੀ ਜਾਵੇਗੀ।


ਇਸ ਤੋਂ ਪਹਿਲਾਂ ਪਿਛਲੇ ਸਾਲ ਦੇ ਅੱਧ ਵਿੱਚ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਕਗਾਰ 'ਤੇ ਪਹੁੰਚ ਗਏ ਸੀ, ਪਰ ਆਖਰੀ ਸਮੇਂ ਤੱਕ ਗੱਲ ਸਿਰੇ ਨਹੀਂ ਚੜ੍ਹੀ। ਸੂਤਰਾਂ ਦੀ ਮੰਨੀਏ ਤਾਂ ਪੀਕੇ ਕਾਂਗਰਸ ਵਿੱਚ ਜਨਰਲ ਸਕੱਤਰ ਵਰਗਾ ਵੱਡਾ ਅਹੁਦਾ ਤੇ ਪਾਰਟੀ ਦੀ ਮੁਹਿੰਮ/ਮੀਡੀਆ ਰਣਨੀਤੀ 'ਤੇ ਪੂਰਾ ਕੰਟਰੋਲ ਚਾਹੁੰਦੇ ਸੀ। ਰਾਹੁਲ ਗਾਂਧੀ ਨੇ ਇਸ ਬਾਰੇ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਨਾਲ ਵੀ ਚਰਚਾ ਕੀਤੀ ਤੇ ਕਈ ਸੀਨੀਅਰ ਨੇਤਾ ਪੀਕੇ ਨੂੰ ਕੰਟਰੋਲ ਦੇਣ ਦੇ ਖਿਲਾਫ ਸੀ।


ਦੱਸ ਦਈਏ ਕਿ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਕਾਂਗਰਸ ਦੀ ਹਾਲਤ ਖ਼ਰਾਬ ਹੈ। ਪੀਕੇ ਖੇਤਰੀ ਪਾਰਟੀਆਂ ਨਾਲ ਮਿਲ ਕੇ 2024 ਵਿੱਚ ਪੀਐਮ ਮੋਦੀ ਖਿਲਾਫ ਚੱਕਰਵਿਊ ਬਣਾਉਣ ਵਿੱਚ ਰੁੱਝੇ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਇਕ-ਦੂਜੇ ਦੀ ਲੋੜ ਨੇ ਕਾਂਗਰਸ ਅਤੇ ਪੀਕੇ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਸਵਾਲ ਦਿਲਚਸਪ ਵੀ ਹੈ ਤੇ ਗੁੰਝਲਦਾਰ ਵੀ ਕਿਉਂਕਿ ਬੰਗਾਲ ਤੋਂ ਲੈ ਕੇ ਤੇਲੰਗਾਨਾ ਤੱਕ ਪੀਕੇ ਵੀ ਸਿੱਧੇ ਤੌਰ 'ਤੇ ਉਨ੍ਹਾਂ ਨੇਤਾਵਾਂ ਨਾਲ ਜੁੜੇ ਹੋਏ ਹਨ ਜਿਨ੍ਹਾਂ ਨੂੰ ਕਾਂਗਰਸ ਆਪਣੇ ਲਈ ਚੁਣੌਤੀ ਮੰਨਦੀ ਹੈ।


ਇਹ ਵੀ ਪੜ੍ਹੋ: ਸਹੁੰ ਚੁੱਕ ਸਮਾਗਮ ਤੇ ਬਾਹਰਲੇ ਰਾਜ ਸਭਾ ਮੈਂਬਰਾਂ ਮਗਰੋਂ ਇੱਕ ਹੋਰ ਵਿਵਾਦ 'ਚ ਘਿਰੀ ਭਗਵੰਤ ਮਾਨ ਸਰਕਾਰ, ਵਿਰੋਧੀਆਂ ਨੇ ਕੀਤੇ ਤਾਬੜਤੋੜ ਹਮਲੇ