ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਮਾਰੀ ਬਾਰੇ ਭਵਿੱਖਬਾਣੀ ਕੀਤੀ ਗਈ ਹੈ। ਭਵਿੱਖਬਾਣੀ ਦਾ ਆਧਾਰ ਕੋਰੋਨਾ ਨਾਲ ਜੁੜਿਆ ਡਾਟਾ ਤੇ ਰਿਸਰਚ ਹੈ। ਭਵਿੱਖਬਾਣੀ ਦਾ ਸਾਰ ਇਹ ਹੈ ਕਿ ਭਾਰਤ ਵਿੱਚ ਅਗਲੇ ਮਹੀਨੇ ਯਾਨੀ ਮਈ ਵਿੱਚ ਕੋਰੋਨਾ ਦਾ ਪ੍ਰਕੋਪ ਕਾਫੀ ਹੱਦ ਤਕ ਘਟ ਜਾਏਗਾ। ਜੇਕਰ ਸਭ ਠੀਕ ਰਿਹਾ ਤਾਂ 18 ਜੂਨ ਨੂੰ ਦੇਸ਼ ਕੋਰੋਨਾ ਤੋਂ ਨਿਜ਼ਾਤ ਪਾ ਲਵੇਗਾ।
ਭਾਰਤ ਵਿੱਚ ਕੋਰੋਨਾ ਦੇ ਭਵਿੱਖ ਨੂੰ ਲੈ ਕੇ ਇੱਕ ਨਹੀਂ ਦੋ ਵਾਰ ਭਵਿੱਖਬਾਣੀ ਕੀਤੀ ਗਈ ਹੈ। ਪਹਿਲੀ ਸਿੰਗਾਪੁਰ ਯੂਨੀਵਰਸਿਟੀ ਆਫ਼ ਟੈਕਨਾਲੋਜੀ ਐਂਡ ਡਿਜ਼ਾਇਨ ਦੀ ਹੈ ਤੇ ਦੂਜੀ ਖ਼ੁਦ ਭਾਰਤ ਸਰਕਾਰ ਦੀ ਹੈ। ਦੋਵਾਂ ਨੇ ਆਪੋ-ਆਪਣੀ ਰਿਸਰਚ ਦੇ ਹਿਸਾਬ ਨਾਲ ਦਾਅਵਾ ਕੀਤਾ ਹੈ ਕਿ ਮਈ ਦਾ ਮਹੀਨਾ ਭਾਰਤ ਲਈ ਚੰਗੀ ਖ਼ਬਰ ਲੈ ਕੇ ਆਏਗਾ।
ਪਹਿਲੀ ਭਵਿੱਖਬਾਣੀ- 18 ਜੂਨ ਨੂੰ ਕੋਰੋਨਾ ਮੁਕਤ ਹੋਵੇਗਾ ਭਾਰਤ
ਸਭ ਤੋਂ ਪਹਿਲਾਂ ਗੱਲ ਸਿੰਗਾਪੁਰ ਯੂਨੀਵਰਸਿਟੀ ਆਫ਼ ਟੈਕਨਾਲੋਜੀ ਐਂਡ ਡਿਜ਼ਾਇਨ ਵੱਲੋਂ ਕੀਤੀ ਭਵਿੱਖਬਾਣੀ ਦੀ ਕਰਦੇ ਹਾਂ। ਇਸ ਭਵਿੱਖਬਾਣੀ ਦੇ ਮੁਤਾਬਕ ਭਾਰਤ ਵਿੱਚ 21 ਮਈ ਤਕ ਕੋਰੋਨਾ ਦੇ 97 ਫੀਸਦ ਖਤਮ ਹੋਣ ਦਾ ਅਨੁਮਾਨ ਹੈ। ਖੋਜ ਮੁਤਾਬਕ ਭਾਰਤ ਚ 18 ਜੂਨ ਤਕ ਵਾਇਰਸ ਦੇ ਪੂਰੀ ਤਰ੍ਹਾਂ ਖ਼ਤਮ ਹੋਣ ਦੇ ਆਸਾਰ ਹਨ। ਯੂਨੀਵਰਸਿਟੀ ਦੇ ਅਧਿਐਨ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਵਾਇਰਸ ਫੈਲਣ ਦੀ ਰਫ਼ਤਾਰ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇਹ ਡਾਟਾ ਮਰੀਜ਼ ਦੇ ਠੀਕ ਤੇ ਪੀੜਤ ਹੋਣ ਦੇ ਆਧਾਰ 'ਤੇ ਹੈ।
ਅਧਿਐਨ ਚ ਇਹ ਵੀ ਅਨੁਮਾਨ ਲਾਇਆ ਗਿਆ ਕਿ ਦੁਨੀਆਂ ਭਰ ਚ ਵਾਇਰਸ 100 ਫੀਸਦ ਖਤਮ ਹੋਣ ਚ ਅੱਠ ਦਸੰਬਰ ਤਕ ਦਾ ਸਮਾਂ ਲੱਗ ਸਕਦਾ ਹੈ। ਸਿੰਗਾਪੁਰ ਯੂਨੀਵਰਸਿਟੀ ਦੀ ਸਟੱਡੀ ਵਿੱਚ ਇਟਲੀ ਤੇ ਸਪੇਨ ਨੂੰ ਲੈ ਕੇ ਜੋ ਡਾਟਾ ਦਿੱਤਾ ਗਿਆ, ਉਹ ਕਾਫੀ ਹੱਦ ਤਕ ਸਹੀ ਸਾਬਤ ਹੋ ਰਿਹਾ ਹੈ। ਭਾਰਤ ਪ੍ਰਤੀ ਇਹ ਕਿੰਨੀ ਸੱਚ ਸਾਬਤ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਦੂਜੀ ਭਵਿੱਖਬਾਣੀ- 16 ਮਈ ਨਤਕ ਹੇਠਲੇ ਪੱਧਰ 'ਤੇ ਪਹੁੰਚ ਜਾਵੇਗਾ ਕਰੋਨਾ
ਕੋਰੋਨਾ ਬਾਰੇ ਭਾਰਤ ਸਰਕਾਰ ਵੱਲੋਂ ਕੁਝ ਅੰਕੜੇ ਪੇਸ਼ ਕੀਤੇ ਗਏ ਹਨ। ਇਨ੍ਹਾਂ ਮੁਤਾਬਕ ਲੌਕਡਾਊਨ ਦੇ ਪਹਿਲੇ ਹਫ਼ਤੇ (24-30 ਮਾਰਚ) ਦੌਰਾਨ ਦੇਸ਼ ਵਿੱਚ ਕੋਰੋਨਾ ਲਾਗ ਦੇ ਮਾਮਲੇ 5.2 ਦਿਨਾਂ ਵਿੱਚ ਦੁੱਗਣੇ ਹੋ ਰਹੇ ਸਨ। ਦੂਜੇ ਹਫ਼ਤੇ (31 ਮਾਰਚ-6 ਅਪ੍ਰੈਲ) ਵਿੱਚ ਕੇਸ ਵਧਣ ਦੀ ਰਫ਼ਤਾਰ ਕੁਝ ਵੱਧ ਗਈ ਤੇ ਇਹ ਸਿਰਫ 4.2 ਦਿਨਾਂ ਵਿੱਚ ਦੁੱਗਣੀ ਹੋਣ ਲੱਗੀ।
ਤੀਜੇ ਹਫ਼ਤੇ (7-13 ਅਪ੍ਰੈਲ) ਵਿੱਚ ਕੋਰੋਨਾ ਮਾਮਲੇ ਦੁੱਗਣੇ ਹੋਣ ਨੂੰ 6 ਦਿਨ ਲੱਗੇ ਅਤੇ ਚੌਥੇ ਹਫ਼ਤੇ (14-20 ਅਪ੍ਰੈਲ) ਵਿੱਚ ਕੇਸਾਂ ਨੂੰ ਦੁੱਗਣੇ ਹੋਣ ਲਈ 8.6 ਦਿਨ ਲੱਗੇ। ਇਸ ਮਗਰੋਂ ਯਾਨੀ 21 ਅਪ੍ਰੈਲ ਤੋਂ ਸ਼ੁਰੂ ਹੋਏ ਪੰਜਵੇਂ ਹਫ਼ਤੇ ਵਿੱਚ ਅੰਕੜੇ ਦੱਸਦੇ ਹਨ ਕਿ ਕੋਰੋਨਾ ਲਾਗ ਦੇ ਮਾਮਲੇ 10 ਦਿਨਾਂ ਵਿੱਚ ਦੁੱਗਣੇ ਹੋ ਰਹੇ ਹਨ।
ਭਾਰਤ ਸਰਕਾਰ ਦੀ ਇਸ ਗਿਣਤੀ-ਮਿਣਤੀ ਵਿੱਚ ਦੇਸ਼ ਅੰਦਰ ਕੋਰੋਨਾ ਮਹਾਮਾਰੀ ਦੇ ਸਿਖਰ 'ਤੇ ਪਹੁੰਚਣ ਦੀ ਤਾਰੀਖ਼ 30 ਅਪ੍ਰੈਲ ਦੱਸੀ ਗਈ ਹੈ ਤੇ ਫਿਰ ਇਹ ਤੇਜ਼ੀ ਨਾਲ ਘੱਟਦਿਆਂ 16 ਮਈ ਨੂੰ ਬਿਲਕੁਲ ਹੇਠਾਂ ਆ ਜਾਵੇਗੀ। ਇਸੇ ਹਫ਼ਤੇ ਵਿੱਚ ਕੋਰੋਨਾ ਦੇ 97 ਫ਼ੀਸਦ ਖ਼ਤਮ ਹੋਣ ਦੀ ਭਵਿੱਖਬਾਣੀ ਸਿੰਗਾਪੁਰ ਯੂਨੀਵਰਸਿਟੀ ਨੇ ਕੀਤੀ ਹੈ। ਭਾਰਤ ਦੀ ਕੋਰੋਨਾ ਦੇ ਟਾਕਰੇ ਲਈ ਕਾਇਮ ਕੀਤੀ ਉੱਚ ਕਮੇਟੀ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਤੇ ਸਿੰਗਾਪੁਰ ਦੀ ਰਿਪੋਰਟ ਵਿੱਚ ਇੱਕ ਗੱਲ ਸਾਂਝੀ ਹੈ ਕਿ ਕੋਰੋਨਾ ਵਾਇਰਸ ਨੂੰ ਮਈ ਮਹੀਨੇ ਤਕ ਮਾਤ ਦੇਣ ਦਾ ਅੰਦਾਜ਼ਾ ਲਾਇਆ ਗਿਆ ਹੈ।
ਭਾਰਤ 'ਚ ਕੋਰੋਨਾ ਦੇ ਖ਼ਾਤਮੇ ਬਾਰੇ ਵੱਡੀ ਭਵਿੱਖਬਾਣੀ, 18 ਜੂਨ ਤੱਕ ਵੱਜੇਗਾ ਜਿੱਤ ਦਾ ਡੰਕਾ
ਏਬੀਪੀ ਸਾਂਝਾ
Updated at:
27 Apr 2020 12:34 PM (IST)
ਭਾਰਤ ਵਿੱਚ ਕੋਰੋਨਾ ਦੇ ਭਵਿੱਖ ਨੂੰ ਲੈ ਕੇ ਇੱਕ ਨਹੀਂ ਦੋ ਵਾਰ ਭਵਿੱਖਬਾਣੀ ਕੀਤੀ ਗਈ ਹੈ। ਪਹਿਲੀ ਸਿੰਗਾਪੁਰ ਯੂਨੀਵਰਸਿਟੀ ਆਫ਼ ਟੈਕਨਾਲੋਜੀ ਐਂਡ ਡਿਜ਼ਾਇਨ ਦੀ ਹੈ ਤੇ ਦੂਜੀ ਖ਼ੁਦ ਭਾਰਤ ਸਰਕਾਰ ਦੀ ਹੈ।
- - - - - - - - - Advertisement - - - - - - - - -