CM D K Shivakumar : ਕਰਨਾਟਕ ਦੀ ਰਾਜਨੀਤੀ ਦੇ ਪ੍ਰਮੁੱਖ ਆਗੂ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਡੀ.ਕੇ. ਸ਼ਿਵਕੁਮਾਰ ਦੀ ਆਖ਼ਿਰਕਾਰ ਤਾਜਪੋਸ਼ੀ ਹੋਣ ਜਾ ਰਹੀ ਹੈ। ਰਾਜਨੀਤਿਕ ਗਲਿਆਰਿਆਂ ਵਿੱਚ ਚਰਚਾ ਹੈ ਕਿ ਉਨ੍ਹਾਂ ਦੇ ਸ਼ਾਨਦਾਰ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਪੂਰੇ ਬੈਂਗਲੁਰੂ ਸ਼ਹਿਰ ਨੂੰ ਖਾਸ ਤੌਰ 'ਤੇ ਸਜਾਇਆ ਗਿਆ ਹੈ ਅਤੇ ਦੇਸ਼ ਭਰ ਤੋਂ ਕਈ VVIP ਮਹਿਮਾਨ ਸ਼ਾਮਲ ਹੋਣਗੇ।

Continues below advertisement

3 ਜੂਨ ਨੂੰ ਬੈਂਗਲੁਰੂ ਵਿੱਚ ਹੋਣ ਵਾਲੇ ਨਵੇਂ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਦੇ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਕਰਨਾਟਕ ਸਰਕਾਰ ਵੱਲੋਂ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਛੁੱਟੀ ਵਿਧਾਨ ਸੌਧਾ, ਵਿਕਾਸ ਸੌਧਾ ਅਤੇ ਮਲਟੀ-ਸਟੋਰੀ ਇਮਾਰਤਾਂ ਵਿੱਚ ਸਥਿਤ ਸਰਕਾਰੀ ਦਫ਼ਤਰਾਂ ਅਤੇ ਕਰਮਚਾਰੀਆਂ ਲਈ ਹੀ ਲਾਗੂ ਹੋਵੇਗੀ।

ਸਰਕਾਰ ਨੇ ਇਹ ਫ਼ੈਸਲਾ ਸੁਰੱਖਿਆ ਪ੍ਰਬੰਧਾਂ ਅਤੇ VVIP ਮੂਵਮੈਂਟ ਕਾਰਨ ਸੰਭਾਵਿਤ ਭਾਰੀ ਟ੍ਰੈਫਿਕ ਜਾਮ ਤੋਂ ਬਚਣ ਲਈ ਲਿਆ ਹੈ। ਹਾਲਾਂਕਿ, ਨਿੱਜੀ ਕੰਪਨੀਆਂ, ਸਕੂਲਾਂ ਅਤੇ ਕਾਲਜਾਂ ਲਈ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ।

Continues below advertisement

ਦਰਅਸਲ, ਸਹੁੰ ਚੁੱਕ ਸਮਾਰੋਹ ਦੇ ਕਾਰਨ ਰਾਜ ਭਵਨ ਅਤੇ ਸਕੱਤਰੇਤ ਦੇ ਆਲੇ-ਦੁਆਲੇ ਦੀਆਂ ਸੜਕਾਂ 'ਤੇ ਸਮਰਥਕਾਂ ਦੀ ਭਾਰੀ ਭੀੜ ਦੇ ਇਕੱਠੇ ਹੋਣ ਦੀ ਉਮੀਦ ਹੈ। ਆਮ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਬਚਾਉਣ, ਰਸਤੇ ਸਾਫ਼ ਰੱਖਣ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੂੰ ਕੱਲ੍ਹ ਦੁਪਹਿਰ ਲਈ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ।

ਕਰਨਾਟਕ ਸਰਕਾਰ ਦੇ ਅਮਲਾ ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ (DPAR) ਨੇ ਰਾਜਪਾਲ ਦੇ ਹੁਕਮਾਂ 'ਤੇ ਕਾਰਵਾਈ ਕਰਦੇ ਹੋਏ ਇੱਕ ਮਹੱਤਵਪੂਰਨ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਸਰਕਾਰੀ ਹੁਕਮ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ 3 ਜੂਨ ਦੀ ਦੁਪਹਿਰ ਤੋਂ ਸ਼ੁਰੂ ਹੋ ਕੇ ਬੰਗਲੁਰੂ ਦੇ ਸਭ ਤੋਂ ਵਿਅਸਤ ਪ੍ਰਸ਼ਾਸਨਿਕ ਕੇਂਦਰਾਂ ਵਿੱਚ ਕੰਮਕਾਜ ਠੱਪ ਹੋ ਜਾਵੇਗਾ। ਦੁਪਹਿਰ 12:00 ਵਜੇ ਤੋਂ ਬਾਅਦ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਘਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। 

ਦੱਸ ਦੇਈਏ ਕਿ ਸੀਨੀਅਰ ਕਾਂਗਰਸ ਨੇਤਾ ਡੀ.ਕੇ. ਸ਼ਿਵਕੁਮਾਰ ਕੱਲ੍ਹ 3 ਜੂਨ ਨੂੰ ਸ਼ਾਮ 4:05 ਵਜੇ ਮੁੱਖ ਮੰਤਰੀ ਵਜੋਂ ਅਹੁਦੇ ਸਹੁੰ ਚੁੱਕਣਗੇ। ਵਿਧਾਨ ਸੌਧਾ ਕੰਪਲੈਕਸ ਦੇ ਅੰਦਰ ਹੋਣ ਵਾਲੇ ਇਸ ਸ਼ਾਨਦਾਰ ਸਮਾਰੋਹ ਵਿੱਚ ਦੇਸ਼ ਭਰ ਦੇ ਪ੍ਰਸਿੱਧ ਪਤਵੰਤਿਆਂ ਦੇ ਇਕੱਠ ਦੀ ਉਮੀਦ ਹੈ।