ਮੋਦੀ ਸਰਕਾਰ ਦੇ ਆਖਰੀ ਬਜਟ 'ਚ ਹੋਣਗੇ ਵੱਡੇ ਐਲਾਨ
ਏਬੀਪੀ ਸਾਂਝਾ | 31 Jan 2019 02:23 PM (IST)
ਨਵੀਂ ਦਿੱਲੀ: ਮੋਦੀ ਸਰਕਾਰ ਆਪਣਾ ਆਖਰੀ ਬਜਟ ਭਲਕੇ ਪੇਸ਼ ਕਰੇਗੀ। ਇਹ ਅੰਤ੍ਰਿਮ ਬਜਟ ਹੋਏਗਾ ਜਿਸ ਨੂੰ ਕੈਬਨਿਟ ਮੰਤਰੀ ਪਿਊਸ਼ ਗੋਇਲ ਪੇਸ਼ ਕਰਨਗੇ। ਵਿੱਤ ਮੰਤਰੀ ਅਰੁਣ ਜੇਤਲੀ ਦੇ ਬਿਮਾਰ ਹੋਣ ਕਾਰਨ ਇਸ ਵਾਰ ਉਨ੍ਹਾਂ ਦੀ ਥਾਂ ਪਿਊਸ਼ ਗੋਇਲ ਬਜਟ ਪੇਸ਼ ਕਰਨਗੇ। ਸੰਸਦ ਦੇ ਬਜਟ ਇਜਲਾਸ ਅੱਜ ਸ਼ੁਰੂ ਹੋ ਗਿਆ ਹੈ। ਅੱਜ ਪਹਿਲੇ ਦਿਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਲੋਕ ਸਭਾ ਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕੀਤਾ। ਰਾਸ਼ਟਰਪਤੀ ਨੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਣਵਾਉਂਦਿਆਂ ਉਨ੍ਹਾਂ ਦੀ ਤਾਰੀਫ ਕੀਤੀ। ਮੰਨਿਆ ਜਾ ਰਿਹਾ ਹੈ ਕਿ ਚੋਣ ਵਰ੍ਹਾ ਹੋਣ ਕਰਕੇ ਮੋਦੀ ਸਰਕਾਰ ਵੱਲੋਂ ਕਈ ਲੋਕ ਲੁਭਾਊ ਐਲਾਨ ਕੀਤੇ ਜਾ ਸਕਦੇ ਹਨ। ਇਸ ’ਚ ਲੋਕਾਂ ਦੀ ਭਲਾਈ ਵਾਲੀਆਂ ਯੋਜਨਾਵਾਂ ਦਾ ਐਲਾਨ ਕਰ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨਾਂ ਲਈ ਰਾਹਤ, ਅਮਦਨ ਟੈਕਸ ਦੀ ਸੀਮਾ ਤੇ ਗਰੀਬਾਂ ਲਈ ਘੱਟੋ-ਘੱਟ ਰਾਸ਼ੀ ਵਰਗੇ ਐਲਾਨ ਹੋ ਸਕਦੇ ਹਨ।