ਰਾਮਗੜ੍ਹ 'ਤੇ ਕਾਂਗਰਸ ਦਾ ਕਬਜ਼ਾ, ਜੀਂਦ 'ਚ ਬੀਜੇਪੀ ਅੱਗੇ
ਏਬੀਪੀ ਸਾਂਝਾ | 31 Jan 2019 11:55 AM (IST)
ਚੰਡੀਗੜ੍ਹ: ਰਾਜਸਥਾਨ ਦੇ ਰਾਮਗੜ੍ਹ ਵਿਧਾਨ ਸਭਾ ਜ਼ਿਮਨੀ ਚੋਣਾਂ ‘ਚ ਕਾਂਗਰਸ ਨੂੰ ਵੱਡੀ ਜਿੱਤ ਹਾਸਲ ਹੋਈ ਹੈ। ਕਾਂਗਰਸ ਉਮੀਦਵਾਰ ਸ਼ਫੀਆ ਜੁਬੈਰ ਖ਼ਾਨ ਨੇ 15 ਹਜ਼ਾਰ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਜਦਕਿ ਹਰਿਆਣਾ ਦੇ ਜੀਂਦ ‘ਚ ਭਾਜਪਾ ਕੁਝ ਵੋਟਾਂ ਦੇ ਨਾਲ ਅੱਗੇ ਚਲ ਰਹੀ ਹੈ। ਜੀਂਦ ‘ਚ ਸ਼ੁਰੂਆਤੀ ਰੁਝਾਨ ‘ਚ ਹਰਿਆਣਾ ਦੀ ਨਵੀਂ ਪਾਰਟੀ ਜੇਜੇਪੀ ਦੇ ਦਿਗਵਿਜੈ ਚੌਟਾਲਾ ਅੱਗੇ ਚਲ ਰਹੇ ਸੀ। ਚੌਥੇ ਰਾਉਂਡ ‘ਚ ਭਾਜਪਾ ਅੱਗੇ ਨਿਕਲ ਗਈ। ਭਾਜਪਾ ਕਰੀਬ 2 ਹਜ਼ਾਰ ਵੋਟਾਂ ਨਾਲ ਅੱਗੇ ਚਲ ਰਹੀ ਹੈ। ਇੱਥੇ ਕਾਂਗਰਸ ਨੂੰ ਹੁਣ ਤਕ 7614, ਜੇਜੇਪੀ ਨੂੰ 13,443 ਤੇ ਭਾਜਪਾ ਨੂੰ 15,481 ਵੋਟ ਮਿਲੇ ਹਨ। ਦੋਵਾਂ ਥਾਵਾਂ ‘ਤੇ 28 ਜਵਨਰੀ ਨੂੰ ਚੋਣਾਂ ਹੋਈਆਂ ਸੀ ਜਿਸ ‘ਚ ਜੀਂਦ ‘ਚ ਦੋ ਮਹਿਲਾਵਾਂ ਸਮੇਤ 21 ਉਮੀਦਵਾਰ ਤੇ ਰਾਮਗੜ੍ਹ ‘ਚ 20 ਉਮੀਦਵਾਰ ਮੈਦਾਨ ‘ਚ ਸੀ।