ਨਵੀਂ ਦਿੱਲੀ: ਰਾਜਸਥਾਨ ਦੇ ਰਾਮਗੜ੍ਹ ਅਤੇ ਹਰਿਆਣਾ ਦੇ ਜੀਂਦ ‘ਚ ਵਿਧਾਨਸਭਾ ਦੀ ਜ਼ਿਮਣੀ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਦੋਵਾਂ ਸੀਟਾਂ ‘ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਆਉਣ ਵਾਲੇ ਲੋਕਸਭਾ ਚੋਣਾਂ ਦੇ ਲਿਹਾਜ਼ ਨਾਲ ਜੀਂਦ ਦੀਆਂ ਚੋਣਾਂ ਨੂੰ ਕਾਫੀ ਅਹਿਮ ਮਨੀਆ ਜਾ ਰਿਹਾ ਹੈ। ਕਾਂਗਰਸ, ਭਾਜਪਾ ਅਤੇ ਜਜਪਾ ਇਸ ਸੀਟ ਦੇ ਮਜਬੂਤ ਉਮੀਦਵਾਰ ਹਨ।


ਜੀਂਦ ਦੀ ਗੱਲ ਕਰੀਏ ਤਾਂ ਇੱਥੇ 21 ਉਮੀਦਵਾਰ ਮੈਦਾਨ ‘ਚ ਹਨ। 28 ਜਨਵਰੀ ਨੂੰ ਇੱਥੇ ਕੁਲ 75.77 ਫੀਸਦ ਵੋਟਾਂ ਪਈਆ ਸੀ। ਕਾਂਗਰਸ ਨੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੂੰ ਉਮੀਦਵਾਰ ਵੱਜੋਂ ਮੈਦਾਨ ‘ਚ ਉਤਾਰਿਆ ਹੈ। ਇਨੈਲੋ ਦੇ ਹਰਿ ਚੰਦ ਦੀ ਮੌਤ ਤੋਂ ਬਾਅਦ ਜ਼ਿਮਣੀ ਚੋਣਾਂ ਦੀ ਲੋੜ ਪਈ।

ਇਸ ਸੀਟ ਤੋਂ ਇਨੇਲੋ ਦੇ ੳਮੇਦ ਸਿੰਘ ਰੇਢੂ ਅਤੇ ਜਜਪਾ ਦੇ ਦੁਸ਼ਿਅੰਤ ਚੌਟਾਲਾ ਉਮੀਦਵਾਰ ਵੱਜੋਂ ਮੈਦਾਨ ‘ਚ ਖੜ੍ਹੇ ਸੀ। ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਆ ਜਾਵੇਗਾ।

ਇਸ ਤੋਂ ਬਾਅਦ ਰਾਜਸਥਾਨ ਦੇ ਰਾਮਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਬੀਐਸਪੀ ਦੇ ਲਕਸ਼ਮਣ ਸਿੰਘ ਦੀ ਮੌਤ ਤੋਂ ਬਾਅਦ ਇੱਥੇ ਵੀ 28 ਜਨਵਰੀ ਨੂੰ ਜ਼ਿਮਣੀ ਚੋਣਾਂ ਹੋਇਆ। ਜਿਸ ‘ਚ 78.9 ਫੀਸਦ ਵੋਟਾਂ ਪਈਆਂ। ਇੱਥੇ ਦੋ ਮਹਿਲਾਵਾਂ ਸਮੇਤ 20 ਉਮੀਦਵਾਰ ਚੋਣ ਮੈਦਾਨ ‘ਚ ਹਨ।