ਹੈਮਿਲਟਨ: ਟੀਮ ਇੰਡੀਆ ਅਤੇ ਨਿਊਜ਼ੀਲੈਂਡ ‘ਚ ਅੱਜ ਚੌਥਾ ਵਨਡੇ ਮੈਚ ਖੇਡੀਆ ਜਾ ਰਿਹਾ ਹੈ। ਜਿਸ ‘ਚ ਪਹਿਲਾਂ ਬੱਲੇਬਾਜ਼ੀ ਕਰਦੀਆ ਟੀਮ ਇੰਡੀਆ ਨੇ 30.5 ਓਵਰਾਂ ‘ਚ ਮਹਿਜ਼ 92 ਦੌੜਾਂ ਹੀ ਬਣਾਇਆ। ਵਿਰਾਟ ਕੋਹਲੀ ਨੂੰ ਆਰਾਮ ਦਿੱਤੇ ਜਾਣ ਤੋਂ ਬਾਅਦ ਟੀਮ ਦੀ ਕਮਾਨ ਰੋਹਿਤ ਸ਼ਰਮਾ ਕੋਲ ਸੀ। ਉਧਰ ਨਿਊਜ਼ੀਲੈਂਡ ਦੀ ਜਿੰਮੇਦਾਰੀ ਕੇਨ ਵਿਲੀਅਮਸਨ ਨੇ ਸੰਭਾਲੀ।


ਨਿਊਜ਼ੀਲੈਂਡ ਦੀ ਟੀਮ ਦੇ ਕਪਤਾਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਫੈਸਲਾ ਲਿਆ ਸੀ। ਭਾਰਤੀ ਟੀਮ ਨੇ ਅੱਜ ਦੇ ਮੈਚ ਲਈ ਦੋ ਬਦਲਾਅ ਕੀਤੇ ਸੀ। ਜਿਸ ‘ਚ ਕੋਹਲੀ ਦੀ ਥਾਂ ਯੁਵਾ ਖਿੜਾਰੀ ਸ਼ੁਭਮਨ ਗਿੱਲ ਨੂੰ ਅਤੇ ਮੁਹਮੰਦ ਸ਼ੰਮੀ ਦੀ ਥਾਂ ਤੇਜ ਗੇਂਦਬਾਜ਼ ਮੁਹਮੰਦ ਖਲੀਲ ਨੂੰ ਮੌਕਾ ਮਿਲਿਆ ਹੈ।

ਉਧਰ ਮੇਜ਼ਬਾਨ ਟੀਮ ਨਿਊਜ਼ੀਲੈਂਡ ਨੇ ਵੀ ਆਪਣੀ ਟੀਮ ‘ਚ ਤਿੰਨ ਬਦਲਾਅ ਕਰ ਟਿਮ ਸਾਉਦੀ, ਕੋਲਿਨ ਮੁਨਰੋ ਅਤੇ ਲੌਕੀ ਫਗਰਯੂਸਨ ਦੀ ਥਾਂ ਟੌਡ ਏਸਲੇ, ਕੋਲਿਨ ਡੀ ਗ੍ਰਾਂਡਹੋਮ ਅਤੇ ਜੇਮਸ ਨੀਸ਼ਾਨ ਨੂੰ ਮੌਕਾ ਦਿੱਤਾ ਹੈ।


ਭਾਰਤ ਲਈ ਯੁਜਵੇਂਦਰ ਚਹਿਲ ਨੇ ਸਭ ਤੋਂ ਜ਼ਿਆਦਾ 18 ਦੌੜਾਂ ਅਤੇ ਹਾਰਦਿਕ ਪਾਂਡਿਆ ਨੇ 16 ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਨਡ ਦੇ ਟ੍ਰੇਂਟ ਬੋਲਟ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆ 10 ਓਵਰਾਂ 'ਚ 21 ਦੌੜਾਂ ਦੇ ਕੇ ਭਾਰਤੀ ਕ੍ਰਿਕਟ ਟੀਮ ਦੀਆ 5 ਵਿਕਟਾਂ ਝਟਕੀਆਂ। ਇਸ ਤੋਂ ਇਲਾਵਾ ਕੋਲਿਨ ਡੀ ਨੇ 3 ਵਿਕਟਾਂ ਆਪਣੇ ਖਾਤੇ 'ਚ ਪਾਈਆਂ। ਗੱਲ ਕਰੀਏ ਸੀਰੀਜ਼ ਦੀ ਤਾਂ ਭਾਰਤ ਸੀਰੀਜ਼ ‘ਚ 3-0 ਨਾਲ ਅੱਗੇ ਹੋ ਕੇ ਸੀਰੀਜ਼ ਨੂੰ ਪਹਿਲਾਂ ਹੀ ਆਪਣੇ ਨਾਂਅ ਕਰ ਚੁੱਕਿਆ ਹੈ।