ਭੋਪਾਲ: ਦੇਸ਼ ‘ਚ 50 ਪੈਸੇ ਦਾ ਸਿੱਕਾ ਆਉਣਾ ਵੀ ਬੰਦ ਹੋ ਗਿਆ ਹੈ, ਪਰ ਅੱਜ ਵੀ ਮੱਧ ਪ੍ਰਦੇਸ਼ ਦੇ ਮੰਦਸੌਰ ਦੀ ਮੰਡੀ ‘ਚ ਕਿਸਾਨਾਂ ਦਾ ਪਿਆਜ਼ 50 ਪੈਸੇ ਪ੍ਰਤੀ ਕਿਲੋ ਯਾਨੀ 50 ਰੁਪਏ ਪ੍ਰਤੀ ਕਵੰਟਲ ਵਿੱਕ ਰਿਹਾ ਹੈ। ਪਿਆਜ਼ ਦੀ ਇੰਨੀ ਘੱਟ ਕੀਮਤ ਮਿਲਣ ਕਾਰਨ ਕਿਸਾਨਾਂ ਨੂੰ ਇਸ ਦੀ ਲਾਗਤ ਵੀ ਹਾਸਲ ਨਹੀਂ ਹੋ ਰਹੀ।


ਕਿਸਾਨਾਂ ਦਾ ਕਹਿਣਾ ਹੈ ਕਿ ਪਿਆਜ਼ ਦੀ ਖੇਤੀ ਪ੍ਰਤੀ ਬਿਘਾ ਕਰੀਬ 25 ਤੋਂ 30 ਹਜ਼ਾਰ ਰੁਪਏ ਖਰਚ ਆਉਂਦਾ ਹੈ ਪਰ ਜਿਸ ਕੀਮਤ ‘ਚ ਪਿਆਜ਼ ਵਿੱਕ ਰਿਹਾ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਸਾਡੀ ਲਾਗਤ ਵੀ ਵਾਪਸ ਨਹੀਂ ਆਵੇਗੀ। ਮੰਦਸੌਰ ਦੀ ਮੰਡੀ ‘ਚ ਕਿਸਾਨਾਂ ਦੇ ਪਿਆਜ਼ ਕਿਤੇ 50 ਰੁਪਏ ਪ੍ਰਤੀ ਕੁਇੰਟਲ ਤੇ ਕਿਤੇ 70 ਰੁਪਏ ਪ੍ਰਤੀ ਕੁਇੰਟਲ ਵਿਕੇ ਹਨ।

ਇੰਨਾ ਹੀ ਨਹੀਂ ਇੱਥੇ ਪਿਆਜ਼ ਲੈ ਕੇ ਆਉਣ ਵਾਲੇ ਕਿਸਾਨਾਂ ਦੀ ਹਾਲਤ ਇੰਨੀ ਜ਼ਿਆਦਾ ਬੁਰੀ ਹੈ ਕਿ ਉਨ੍ਹਾਂ ਨੂੰ ਮੰਡੀ ਦੇ ਬਾਹਰ ਹੀ ਪਿਆਜ਼ ਲੈ ਕੇ 3-4 ਦਿਨ ਖੜ੍ਹੇ ਰਹਿਣਾ ਪੈਂਦਾ ਹੈ ਜਿਸ ਤੋਂ ਬਾਅਦ ਉਨ੍ਹਾਂ ਦਾ ਨੰਬਰ ਆਉਂਦਾ ਹੈ।