ਨਵੀਂ ਦਿੱਲੀ: ਕੋਰੋਨਾ ਦੇ ਕਹਿਰ ਵਿਚਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥੋੜੇ ਸਮੇਂ ਵਿੱਚ ਹੀ ਦੇਸ਼ ਨੂੰ ਸੰਬੋਧਨ ਕਰਨਗੇ। ਉਨ੍ਹਾਂ ਨੇ ਟਵੀਟ ਕੀਤਾ ਕਿ ਉਹ ਅੱਜ ਰਾਤ 8:45 ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਇਸ ਐਲਾਨ ਤੋਂ ਪਹਿਲਾਂ ਪੀਐਮ ਮੋਦੀ ਨੇ ਟੀਕਾ ਬਣਾਉਣ ਵਾਲਿਆਂ ਨਾਲ ਮੀਟਿੰਗ ਕੀਤੀ ਸੀ। 

Continues below advertisement


ਇਸ ਦੌਰਾਨ ਉਨ੍ਹਾਂ ਕਿਹਾ ਕਿ ਟੀਕਾ ਨਿਰਮਾਤਾਵਾਂ ਨੇ ਰਿਕਾਰਡ ਸਮੇਂ ਵਿਚ ਕੋਵਿਡ -19 ਟੀਕੇ ਦਾ ਵਿਕਾਸ ਅਤੇ ਨਿਰਮਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵਭਰ ਵਿਚ ਤਿਆਰ ਕੋਵੀਡ -19 ਟੀਕਾ ਸਭ ਤੋਂ ਸਸਤਾ ਹੈ। ਵਿਸ਼ਵ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ ਇਥੇ ਚੱਲ ਰਿਹਾ ਹੈ।