Prime Minister Narendra Modi will hold a high-level meeting on the crisis on Ukraine


ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਰਾਤ ਨੂੰ ਯੂਕਰੇਨ ਸੰਕਟ 'ਤੇ ਉੱਚ ਪੱਧਰੀ ਬੈਠਕ ਕਰਨ ਵਾਲੇ ਹਨ। ਇਹ ਅਹਿਮ ਮੀਟਿੰਗ ਯੂਕਰੇਨ ਦੇ ਪਿਸੋਚਿਨ, ਖਾਰਕੀਵ ਅਤੇ ਸੁਮੀ ਵਰਗੇ ਸ਼ਹਿਰਾਂ ਵਿੱਚ ਫਸੇ ਦੋ ਤੋਂ ਤਿੰਨ ਹਜ਼ਾਰ ਭਾਰਤੀਆਂ ਵਿਚਾਲੇ ਹੋ ਰਹੀ ਹੈ। ਇਸ ਮੀਟਿੰਗ ਵਿੱਚ ਰੱਖਿਆ ਮੰਤਰਾਲੇ, ਵਿਦੇਸ਼ ਮੰਤਰਾਲੇ ਸਮੇਤ ਕਈ ਹੋਰ ਵਿਭਾਗਾਂ ਦੇ ਮੰਤਰੀ ਅਤੇ ਉੱਚ ਅਧਿਕਾਰੀ ਸ਼ਾਮਲ ਹੋ ਸਕਦੇ ਹਨ।


ਦੱਸ ਦਈਏ ਕਿ ਬੈਠਕ ਤੋਂ ਕੁਝ ਸਮਾਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕੁਝ ਘੰਟਿਆਂ 'ਚ ਖਾਰਕੀਵ ਅਤੇ ਪਿਸੋਚਿਨ ਸ਼ਹਿਰ ਤੋਂ ਭਾਰਤੀਆਂ ਨੂੰ ਕੱਢ ਲਿਆ ਜਾਵੇਗਾ। ਇਸ ਦੇ ਨਾਲ ਹੀ ਸੁਮੀ ਸ਼ਹਿਰ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੇ ਸਰਕਾਰ ਨੂੰ ਉਨ੍ਹਾਂ ਦੀ ਜਾਨ ਬਚਾਉਣ ਦੀ ਅਪੀਲ ਕੀਤੀ ਹੈ। ਸ਼ਹਿਰ ਵਿੱਚ ਭਾਰੀ ਬੰਬਾਰੀ ਚੱਲ ਰਹੀ ਹੈ।


ਸਰਕਾਰ ਨੇ ਕਿਹਾ ਹੈ ਕਿ ਸਾਨੂੰ ਅਗਲੇ ਕੁਝ ਘੰਟਿਆਂ ਵਿੱਚ ਯੂਕਰੇਨ ਦੇ ਪਿਸੋਚਿਨ ਅਤੇ ਖਾਰਕੀਵ ਤੋਂ ਸਾਰਿਆਂ ਨੂੰ ਕੱਢਣਾ ਹੋਵੇਗਾ। ਇਹ ਸ਼ਹਿਰ ਯੂਕਰੇਨ ਦੀ ਰਾਜਧਾਨੀ ਕੀਵ ਜਾਂ ਯੂਰਪੀ ਦੇਸ਼ਾਂ ਪੋਲੈਂਡ, ਰੋਮਾਨੀਆ ਅਤੇ ਹੰਗਰੀ ਦੀ ਸਰਹੱਦ ਤੋਂ ਬਹੁਤ ਦੂਰ ਹਨ। ਇਸ ਕਾਰਨ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਮੁਸ਼ਕਲ ਹੈ। ਭਾਰਤ ਸਰਕਾਰ ਰੂਸ ਦੀ ਸਰਹੱਦ ਵਾਲੇ ਪਾਸੇ ਖਾਰਕੀਵ, ਸੁਮੀ ਵਰਗੇ ਸ਼ਹਿਰਾਂ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਦੇ ਲਈ ਉਸ ਨੇ ਦੋਵਾਂ ਪਾਸਿਆਂ ਤੋਂ ਜੰਗਬੰਦੀ ਦੀ ਮੰਗ ਵੀ ਕੀਤੀ ਹੈ।


ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਕਰੀਬ 300 ਭਾਰਤੀ ਖਾਰਕੀਵ ਵਿੱਚ, 700 ਸੁਮੀ ਵਿੱਚ ਫਸੇ ਹੋਏ ਹਨ, ਜਿੱਥੇ ਭਿਆਨਕ ਯੁੱਧ ਚੱਲ ਰਿਹਾ ਹੈ। ਖਾਰਕੀਵ ਦੇ ਉਪਨਗਰ ਪਿਸੋਚਿਨ ਤੋਂ ਪੰਜ ਬੱਸਾਂ ਵਿੱਚ 900 ਤੋਂ ਵੱਧ ਭਾਰਤੀਆਂ ਨੂੰ ਕੱਢਿਆ ਗਿਆ ਹੈ। ਯੁੱਧਗ੍ਰਸਤ ਦੇਸ਼ ਵਿੱਚ 2,000 ਤੋਂ 3,000 ਭਾਰਤੀ ਫਸੇ ਹੋਏ ਹਨ। ਜਦਕਿ ਕਰੀਬ 20 ਹਜ਼ਾਰ ਭਾਰਤੀ ਸੁਰੱਖਿਅਤ ਢੰਗ ਨਾਲ ਯੂਕਰੇਨ ਦੀ ਸਰਹੱਦ ਪਾਰ ਕਰ ਚੁੱਕੇ ਹਨ।


ਪੂਰਬੀ ਯੂਕਰੇਨ ਦੇ ਸ਼ਹਿਰਾਂ ਤੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਮਾਸਕੋ ਵੱਲੋਂ 130 ਬੱਸਾਂ ਦਾ ਪ੍ਰਬੰਧ ਕਰਨ ਦੀਆਂ ਰੂਸੀ ਰਿਪੋਰਟਾਂ 'ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਬਾਗਚੀ ਨੇ ਕਿਹਾ ਹੈ ਕਿ ਉਹ ਭਾਰਤੀ ਵਿਦਿਆਰਥੀ ਜਿੱਥੇ ਫਸੇ ਹੋਏ ਹਨ, ਉਸ ਥਾਂ ਤੋਂ ਲਗਪਗ 50-60 ਕਿਲੋਮੀਟਰ ਦੂਰ ਹਨ।


ਇਹ ਵੀ ਪੜ੍ਹੋ: ਜ਼ਰੂਰੀ ਨਹੀਂ ਹਰ ਫੋਨ ਕਾਲ ਹੋਵੇ ਸਕੈਮ, ਅਜਿਹੀ ਗਲਤੀ ਕਰ ਔਰਤ ਨੇ ਗੁਆ ਦਿੱਤੇ 55 ਲੱਖ, ਜਾਣੋ ਪੂਰਾ ਕਿੱਸਾ