Australian Woman won Rs 55 lakh jackpot ignored lottery phone calls thinking scam


Australian Woman Won Lottery: ਅੱਜ-ਕੱਲ੍ਹ ਲਾਟਰੀਆਂ ਦੇ ਨਾਂਅ 'ਤੇ ਬਹੁਤ ਸਾਰੀਆਂ ਠੱਗੀਆਂ ਹੋ ਰਹੀਆਂ ਹਨ। ਕੁਝ ਲੋਕ ਇਸ 'ਚ ਫਸ ਜਾਂਦੇ ਹਨ, ਜਦਕਿ ਕੁਝ ਅਜਿਹੇ ਕਾਲ ਜਾਂ ਮੈਸੇਜ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਹਾਲਾਂਕਿ, ਕਈ ਵਾਰ ਅਜਿਹਾ ਹੋਇਆ ਹੈ ਜਦੋਂ ਲੋਕ ਲਾਟਰੀ ਦੀਆਂ ਟਿਕਟਾਂ ਖਰੀਦ ਕੇ ਭੁੱਲ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕ ਉਹ ਲਾਟਰੀ ਜਿੱਤ ਨਹੀਂ ਸਕਣਗੇ। ਅਜਿਹਾ ਹੀ ਕੁਝ ਇੱਕ ਔਰਤ ਨਾਲ ਹੋਇਆ ਜਦੋਂ ਉਸ ਦੀ ਲਾਟਰੀ ਨਿਕਲੀ ਪਰ ਉਸ ਨੇ ਫੋਨ ਕਾਲ ਅਟੈਂਡ ਨਹੀਂ ਕੀਤੀ।


ਦੱਸ ਦਈਏ ਕਿ ਆਸਟ੍ਰੇਲੀਆਈ ਔਰਤ ਨੇ 55 ਲੱਖ ਦਾ ਇਨਾਮ ਜਿੱਤਣ ਤੋਂ ਬਾਅਦ ਕਾਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਉਸ ਨੇ ਇਸ ਨੂੰ ਸਕੈਮ ਸਮਝਿਆ। ਆਸਟ੍ਰੇਲੀਆਈ ਔਰਤ ਕਈ ਵਾਰ ਫੋਨ ਕਾਲਾਂ ਨੂੰ ਨਜ਼ਰਅੰਦਾਜ਼ ਕਰਦੀ ਰਹੀ ਅਤੇ ਕਾਫੀ ਸਮੇਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਨੇ 1 ਲੱਖ ਆਸਟ੍ਰੇਲੀਅਨ ਡਾਲਰ ਦੀ ਲਾਟਰੀ ਜਿੱਤੀ ਹੈ। ਜੇਕਰ ਇਸ ਨੂੰ ਭਾਰਤੀ ਰੁਪਏ ਵਿੱਚ ਬਦਲਿਆ ਜਾਵੇ ਤਾਂ ਇਹ ਲਗਪਗ 55 ਲੱਖ ਬਣ ਜਾਂਦਾ ਹੈ।


ਲਾਟਰੀ ਜਿੱਤਣ ਵਾਲੀ ਔਰਤ ਨੇ thelott.com ਨੂੰ ਦੱਸਿਆ ਕਿ ਡਰਾਅ ਤੋਂ ਤੁਰੰਤ ਬਾਅਦ ਉਸ ਨੂੰ ਕੁਝ ਫੋਨ ਕਾਲਾਂ ਅਤੇ ਈਮੇਲਾਂ ਆਈਆਂ ਸੀ ਪਰ ਇਸ ਨੂੰ ਸਕੈਮ ਸਮਝ ਕੇ ਉਸ ਨੇ ਇਨ੍ਹਾਂ ਵੱਲ ਧਿਆਨ ਨਹੀਂ ਦਿੱਤਾ। ਇਸ ਲਈ ਉਨ੍ਹਾਂ ਨੇ ਇਸ ਸਬੰਧੀ ਕੋਈ ਜਵਾਬ ਜਾਂ ਨੋਟਿਸ ਨਹੀਂ ਲਿਆ।


ਉਨ੍ਹਾਂ ਕਿਹਾ ਕਿ ਕੁਝ ਦਿਨਾਂ ਲਈ ਫੋਨ ਕਾਲਾਂ ਅਤੇ ਈਮੇਲਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਫਿਰ ਅੰਤ ਵਿੱਚ ਆਪਣੇ ਆਨਲਾਈਨ ਦ ਲਾਟ ਖਾਤੇ 'ਚ ਲੌਗਇਨ ਕਰਨ ਦਾ ਫੈਸਲਾ ਕੀਤਾ। ਬਾਅਦ 'ਚ ਕਾਫੀ ਹੈਰਾਨੀ ਹੋਈ ਕਿ ਉਸ ਨੇ ਕਰੀਬ 55 ਲੱਖ ਰੁਪਏ ਜਿੱਤ ਲਏ ਹਨ। ਜੈਕਪਾਟ ਜੇਤੂ ਨੇ ਕਿਹਾ ਕਿ ਉਹ ਅਜੇ ਵੀ ਇਸ ਬਾਰੇ ਸੋਚ ਰਹੀ ਹੈ ਕਿ ਆਪਣੀ ਇਨਾਮੀ ਰਾਸ਼ੀ ਦੀ ਵਰਤੋਂ ਕਿਵੇਂ ਕੀਤੀ ਜਾਵੇ।


ਇਹ ਵੀ ਪੜ੍ਹੋ: Election 2022: ਪੰਜ ਸੂਬਿਆਂ 'ਚ ਭਾਜਪਾ ਦੀ ਜਿੱਤ ਨੂੰ ਲੈ ਕੇ ਨੱਡਾ ਨੇ ਕੀਤਾ ਇਹ ਦਾਅਵਾ, ਕਿਹਾ ਪੰਜਾਬ 'ਚ ਮਿਲਿਆ ਜਨਤਾ ਦਾ ਸਮਰਥਨ