Deputy Commissioner Rupnagar Sonali Giri meets officials regarding Hola Mohalla


ਸ੍ਰੀ ਆਨੰਦਪੁਰ ਸਾਹਿਬ: ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਅਤੇ ਐਸ.ਐਸ.ਪੀ ਵਿਵੇਕਸ਼ੀਲ ਸੋਨੀ ਨੇ ਹੋਲਾ ਮਹੱਲਾ ਦੇ ਤਿਉਹਾਰ ਮੌਕੇ ਸਥਾਨਿਕ ਡੇਰਾ ਮੁਖੀਆਂ ਅਤੇ ਪ੍ਰਬੰਧਕਾਂ ਨਾਲ ਇੱਕ ਵਿਸੇਸ਼ ਮੀਟਿੰਗ ਕੀਤੀ ਅਤੇ ਹੋਲਾ ਮਹੱਲਾ ਦੌਰਾਨ ਉਨ੍ਹਾਂ ਤੋਂ ਸਹਿਯੋਗ ਦੀ ਮੰਗ ਕੀਤੀ। ਮੀਟਿੰਗ ਵਿੱਚ ਸਥਾਨਿਕ ਡੇਰਿਆ ਦੇ ਮੁਖੀ, ਸੇਵਾਦਾਰ/ਪ੍ਰਬੰਧਕ ਵੱਡੀ ਗਿਣਤੀ ਵਿਚ ਹਾਜ਼ਿਰ ਸੀ। ਇਸ ਦੌਰਾਨ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਹਾ ਕਿ ਹੋਲਾ ਮਹੱਲਾ ਦੌਰਾਨ ਪ੍ਰਸਾਸ਼ਨ ਵਲੋਂ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ‘ਚ ਡੇਰਿਆ ਦੇ ਪ੍ਰਬੰਧਕਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ।


ਇਸ ਦੇ ਨਾਲ ਡੀਸੀ ਨੇ ਕਿਹਾ ਕਿ ਪੂਰੇ ਮੇਲੇ ਖੇਤਰ ਵਿੱਚ ਸਿਹਤ ਵਿਭਾਗ ਵੱਲੋਂ 14 ਡਿਸਪੈਂਸਰੀਆਂ ਸਥਾਪਤ ਕੀਤੀਆਂ ਗਈਆਂ ਹਨ ਤਾਂ ਜੋ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਮੁਢਲੀ ਮਦਦ ਤੁਰੰਤ ਉਪਲਬਧ ਹੋ ਸਕੇ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਵਾਰ ਵੀ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਦੇ ਪੁੱਜਣ ਦੀ ਉਮੀਦ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।


ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸਹੂਲਤ ਦੇ ਲਈ ਇੱਕ ਵੈੱਬਸਾਈਟ ਜਲਦ ਹੀ ਲਾਂਚ ਕੀਤੀ ਜਾਵੇਗੀ। ਜਿਸ ਤੋਂ ਸੰਗਤ ਪਾਰਕਿੰਗ ਸਬੰਧੀ ਕੋਈ ਵੀ ਜਾਣਕਾਰੀ ਹਾਸਲ ਕਰ ਸਕੇਗੀ। ਨਾਲ ਹੀ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਸਾਫਟਵੇਅਰ ਰਾਹੀਂ ਸੰਗਤ ਨੂੰ ਗੁਰੂ ਘਰਾਂ ਦੇ ਵਿਚ ਦਰਸ਼ਨਾਂ ਦੇ ਲਈ ਸਹੀ ਸਮੇਂ ਦੀ ਜਾਣਕਾਰੀ ਵੀ ਪ੍ਰਾਪਤ ਹੋਈ।


ਦੱਸ ਦਈਏ ਕਿ ਦੇਸ਼ ਅਤੇ ਸੂਬੇ 'ਚ ਬੇਸ਼ੱਕ ਕੋਰੋਨਾ ਕੇਸ ਕਾਫੀ ਘੱਟ ਗਏ ਹਨ ਪਰ ਮਹਾਮਾਰੀ ਤੋਂ ਬਚਾਅ ਦੇ ਲਈ ਹੋਲਾ ਮਹੱਲਾ ਦੌਰਾਨ ਵੱਧ ਤੋਂ ਵੱਧ ਕੋਰੋਨਾ ਵੈਕਸੀਨੇਸ਼ਨ ਕੀਤੀ ਜਾਵੇਗੀ ਅਤੇ ਪ੍ਰਸ਼ਾਸਨ ਵੱਲੋਂ ਮਾਸਕ ਵੰਡੇ ਜਾਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਵਾਰ ਹੋਲਾ ਮਹੱਲਾ ਆਉਣ ਦੇ ਲਈ  ਕੋਰੋਨਾ ਟੈਸਟ ਦੀ ਜ਼ਰੂਰਤ ਨਹੀਂ ਹੋਵੇਗੀ ਪਰ ਇਤਿਹਾਦ ਦੇ ਤੌਰ 'ਤੇ ਜੇਕਰ ਕਿਸੇ ਨੂੰ ਕੋਰੋਨਾ ਦੇ ਲੱਛਣ ਤਾਂ ਉਹ ਹੋਲਾ ਮਹੱਲਾ ਆਉਣ ਤੋਂ ਗੁਰੇਜ਼ ਕਰੇ ਅਤੇ ਵੱਧ ਤੋਂ ਵੱਧ ਲੋਕ ਹੋਲਾ ਮਹੱਲਾ ਤੇ ਪੁੱਜਣ ਤੋਂ ਪਹਿਲਾਂ ਆਪਣੀ ਵੈਕਸੀਨੇਸ਼ਨ ਕਰਵਾਉਣ।


ਆਨੰਦਪੁਰ ਸਾਹਿਬ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦੇ ਕਾਰਨ ਨਵੀਂ ਆਬਾਦੀ ਤੋਂ ਕਿਲਾ ਆਨੰਦਗੜ੍ਹ ਸਾਹਿਬ ਤੇ ਵਿਚਕਾਰ ਪੱਟੀ ਹੋਈ ਸੜਕ ਅਤੇ ਮੇਨ ਰੋਡ ਤੇ ਸੜਕ ਦੇ ਨਿਰਮਾਣ ਕਾਰਜ  ਜਲਦ ਮੁਕੰਮਲ ਕਰਵਾਏ ਜਾਣਗੇ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾਹ ਕਰਨਾ ਪਵੇ। ਸੰਗਤ ਦੀ ਸਹੂਲਤ ਦੇ ਚਲਦਿਆਂ ਚਰਨ ਗੰਗਾ ਸਟੇਡੀਅਮ ਦੇ ਵਿੱਚ ਪਹਿਲਾਂ ਨਾਲੋਂ ਵਧੀਆ ਢੰਗ ਦੇ ਨਾਲੋਂ ਬੈਰੀਕੇਡਿੰਗ ਕਰਵਾਈ ਜਾਏਗੀ ਤਾਂ ਜੋ ਮਹੱਲੇ ਵਾਲੇ ਦਿਨ ਕਿਸੇ ਵੀ ਵਿਅਕਤੀ ਨੂੰ ਘੋੜ ਦੌੜ ਦੇਖਦਿਆਂ ਸੱਟ ਚੋਟ ਨਾ ਲੱਗੇ।


ਇਸ ਸਭ ਦੇ ਨਾਲ ਹੀ ਸ੍ਰੀ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਦੇ ਦੌਰਾਨ ਪੂਰਾ ਹਫ਼ਤਾ ਸ਼ਰਾਬ ਦੀ ਵਿਕਰੀ ਅਤੇ ਮੀਟ ਵੇਚਣ ਪਾਬੰਦੀ ਰਹੇਗੀ। ਨਾਲ ਹੀ ਪ੍ਰਸਾਸ਼ਨ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੋਲਾ ਮਹੱਲਾ 'ਤੇ ਆਉਣ ਲਈ ਖੁੱਲ੍ਹੇ ਸਲੰਸਰਾਂ ਵਾਲੇ ਮੋਟਰਸਾਈਕਲ ਨਾ ਲੈ ਕੇ ਆਉਣ ਅਤੇ ਆਪਣੇ ਟਰੈਕਟਰਾਂ ਤੇ ਉੱਚੀ ਆਵਾਜ਼ ਵਿੱਚ ਸਪੀਕਰ ਨਾ ਲਗਾਉਣ।


ਇਹ ਵੀ ਪੜ੍ਹੋ: Punjab Government Job: ਪੰਜਾਬ 'ਚ ਬੰਪਰ ਭਰਤੀ ਲਈ ਅਪਲਾਈ ਕਰਨ 'ਚ ਬਾਕੀ ਸਿਰਫ ਇੰਨੇ ਹੀ ਦਿਨ