ਮੰਗਲਵਾਰ ਦੀ ਸਵੇਰ ਲੈਂਡਿੰਗ ਦੌਰਾਨ ਇਹ ਹਾਦਸਾ ਹੋ ਗਿਆ। ਜਹਾਜ਼ ‘ਚ ਦੋ ਪਾਈਲਟਾਂ ਸਣੇ ਛੇ ਲੋਕ ਸਵਾਰ ਸੀ। ਜਿਸ ਸਮੇਂ ਪਲੇਨ ਲੈਂਡ ਕਰ ਰਿਹਾ ਸੀ, ਬਿਜਲੀ ਦੀਆਂ ਤਾਰਾਂ ‘ਚ ਉਲਝ ਗਿਆ ਤੇ ਰਨਵੇ ਕੋਲ ਇਹ ਹਾਦਸਾਗ੍ਰਸਤ ਹੋ ਗਿਆ।
ਡਿੱਗਣ ਤੋਂ ਬਾਅਦ ਜਹਾਜ਼ ‘ਚ ਅੱਗ ਲੱਗ ਗਈ ਜਿਸ ਵਿੱਚੋਂ ਸਵਾਰੀਆਂ ਬਾਹਰ ਨਿਕਲੀਆਂ ਤੇ ਇਸ ਤੋਂ ਬਾਅਦ ਤੁਰੰਤ ਫਾਈਰ ਬ੍ਰਿਗੇਡ ਨੂੰ ਮੌਕੇ ‘ਤੇ ਬੁਲਾਇਆ ਗਿਆ ਜਿਸ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਤੇ ਪ੍ਰਸਾਸ਼ਨ ਅਧਿਕਾਰੀਆਂ ਨੂੰ ਸੂਚਨਾ ਮਿਲਣ ਤੋਂ ਬਾਅਦ ਉਹ ਤੁਰੰਤ ਮੌਕੇ ‘ਤੇ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਪ੍ਰਾਈਵੇਟ ਐਵੀਏਸ਼ਨ ਕੰਪਨੀ ਦੇ ਜਹਾਜਾਂ ਦੀ ਮਰੰਮਤ ਲਈ ਇਹ ਕਰੂ ਇੱਥੇ ਪਹੁੰਚਿਆ ਸੀ।