ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਸਰਕਾਰੀ ਬੰਗਲੇ ਦੀ ਅਲਾਟਮੈਂਟ ਰੱਦ ਕਰ ਦਿੱਤੀ ਗਈ ਹੈ। ਹੁਣ ਉਨ੍ਹਾਂ ਨੂੰ 1 ਅਗਸਤ ਤੱਕ ਬੰਗਲਾ ਖਾਲੀ ਕਰਨਾ ਪਏਗਾ। 35 ਲੋਧੀ ਅਸਟੇਟ ਵਾਲਾ ਬੰਗਲਾ ਕਾਂਗਰਸ ਨੇਤਾ ਤੋਂ ਵਾਪਸ ਲੈ ਲਿਆ ਗਿਆ ਹੈ। ਪ੍ਰਿਯੰਕਾ ਗਾਂਧੀ ਨੂੰ ਐਸਪੀਜੀ ਸੁਰੱਖਿਆ ਮਿਲੀ ਹੋਈ ਸੀ ਇਸ ਲਈ ਇਹ ਬੰਗਲਾ ਉਨ੍ਹਾਂ ਨੂੰ ਮਿਲਾਇਆ ਹੋਇਆ ਸੀ। ਉਨ੍ਹਾਂ ਨੂੰ ਮਿਲੀ ਐਸਪੀਜੀ ਸੁਰੱਖਿਆ ਪਹਿਲਾਂ ਹੀ ਹਟਾ ਦਿੱਤੀ ਗਈ ਹੈ।
ਇਹ ਬੰਗਲਾ 21 ਫਰਵਰੀ 1997 ਨੂੰ ਅਲਾਟ ਹੋਇਆ ਸੀ
ਇਹ ਬੰਗਲਾ 21 ਫਰਵਰੀ 1997 ਨੂੰ ਪ੍ਰਿਅੰਕਾ ਗਾਂਧੀ ਨੂੰ ਅਲਾਟ ਕੀਤਾ ਗਿਆ ਸੀ। ਉਦੋਂ ਤੋਂ, ਉਹ ਅਤੇ ਉਸਦਾ ਪਰਿਵਾਰ ਉਥੇ ਰਹਿ ਰਹੇ ਹਨ। ਹੁਣ ਬੰਗਲਾ ਖਾਲੀ ਕਰਨ ਲਈ ਇੱਕ ਮਹੀਨਾ ਦਿੱਤਾ ਗਿਆ ਹੈ। ਕੇਂਦਰ ਸਰਕਾਰ ਦੇ ਹਾਊਸਿੰਗ ਵਿਭਾਗ ਨੇ ਇਹ ਆਦੇਸ਼ ਦਿੱਤਾ ਹੈ।