ਚੰਡੀਗੜ੍ਹ: ਨਵਜੋਤ ਸਿੱਧੂ ਨੇ ਕੈਬਨਿਟ ਤੋਂ ਤਾਂ ਅਸਤੀਫ਼ਾ ਦੇ ਦਿੱਤਾ ਹੈ ਪਰ ਹੁਣ ਉਨ੍ਹਾਂ ਦਾ ਅਗਲਾ ਕਦਮ ਕੀ ਹੋਏਗਾ, ਇਸ 'ਤੇ ਸਸਪੈਂਸ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਕਾਂਗਰਸ ਵਿੱਚ ਉਨ੍ਹਾਂ ਦੀ ਪਾਰੀ ਤੇ ਅਗਲੀ ਭੂਮਿਕਾ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ 'ਤੇ ਨਿਰਭਰ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਹੀ ਪਾਰਟੀ ਵਿੱਚ ਉਨ੍ਹਾਂ ਦੇ ਭਵਿੱਖ ਤੇ ਅਗਲੀ ਪਾਰੀ ਬਾਰੇ ਫੈਸਲਾ ਲੈਣਗੇ।
ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਸਿੱਧੂ ਕਾਂਗਰਸ ਵਿੱਚ ਬਣੇ ਰਹਿਣਗੇ, ਪਰ ਇਸ ਦਾ ਫੈਸਲਾ ਹੁਣ ਪ੍ਰਿਅੰਕਾ ਵਾਡਰਾ ਦੀ ਪਾਰਟੀ ਵਿੱਚ ਭੂਮਿਕਾ 'ਤੇ ਨਿਰਭਰ ਕਰੇਗਾ। ਰਾਹੁਲ ਗਾਂਧੀ ਦੇ ਕੌਮੀ ਪ੍ਰਧਾਨ ਦਾ ਅਹੁਦਾ ਛੱਡਣ ਬਾਅਦ ਕਾਂਗਰਸ ਦਾ ਇੱਕ ਵਰਗ ਪ੍ਰਿਅੰਕਾ ਵਿੱਚ ਹੀ ਨਵਾਂ ਪ੍ਰਧਾਨ ਲੱਭ ਰਿਹਾ ਹੈ। ਅਜਿਹੇ ਵਿੱਚ ਸਿੱਧੂ ਨੂੰ ਕਾਂਗਰਸ ਵਿੱਚ ਬਰਕਰਾਰ ਰੱਖਣ ਲਈ ਪ੍ਰਿਅੰਕਾ ਅਹਿਮ ਫੈਸਲਾ ਲੈ ਸਕਦੇ ਹਨ। ਉਨ੍ਹਾਂ ਨੂੰ ਆਲ ਇੰਡੀਆ ਕਮੇਟੀ (ਏਆਈਸੀਸੀ) ਵਿੱਚ ਅਹਿਮ ਅਹੁਦਾ ਮਿਲ ਸਕਦਾ ਹੈ।
ਅਹਿਮ ਗੱਲ ਇਹ ਹੈ ਕਿ ਸਿੱਧੂ ਦਾ ਅਸਤੀਫਾ ਵੀ ਉਸੇ ਵੇਲੇ ਆਇਆ ਹੈ, ਜਦੋਂ ਪ੍ਰਿਅੰਕਾ ਕਾਂਗਰਸ ਵਿੱਚ ਆਪਣੀਆਂ ਸਰਗਰਮੀਆਂ ਵਧਾ ਰਹੇ ਹਨ। ਸਿੱਧੂ ਨੂੰ ਕਾਂਗਰਸ ਵਿੱਚ ਲਿਆਉਣ 'ਚ ਵੀ ਪ੍ਰਿਅੰਕਾ ਦੀ ਅਹਿਮ ਭੂਮਿਕਾ ਰਹੀ ਸੀ। ਉਨ੍ਹਾਂ ਸਿੱਧੂ ਦਾ ਕੈਬਨਿਟ ਦਾ ਅਹੁਦਾ ਬਰਕਰਾਰ ਰੱਖਣ ਤੇ ਕੈਪਟਨ ਨਾਲ ਉਨ੍ਹਾਂ ਦਾ ਵਿਵਾਦ ਖ਼ਤਮ ਕਰਾਉਣ ਦੀ ਵੀ ਕਾਫੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ ਸੀ। ਜੇ ਪ੍ਰਿਅੰਕਾ ਦੇ ਹੱਥ ਕਾਂਗਰਸ ਦੀ ਕਮਾਨ ਆਈ ਤਾਂ ਸਿੱਧੂ ਨੂੰ ਸੰਗਠਨ ਵਿੱਚ ਵੀ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ।
ਹੁਣ ਪ੍ਰਿਅੰਕਾ ਦੇ ਹੱਥ ਨਵਜੋਤ ਸਿੱਧੂ ਦੀ ਡੋਰ, ਮਿਲੇਗੀ ਵੱਡੀ ਜ਼ਿੰਮੇਵਾਰੀ?
ਏਬੀਪੀ ਸਾਂਝਾ
Updated at:
22 Jul 2019 12:45 PM (IST)
ਨਵਜੋਤ ਸਿੱਧੂ ਨੇ ਕੈਬਨਿਟ ਤੋਂ ਤਾਂ ਅਸਤੀਫ਼ਾ ਦੇ ਦਿੱਤਾ ਹੈ ਪਰ ਹੁਣ ਉਨ੍ਹਾਂ ਦਾ ਅਗਲਾ ਕਦਮ ਕੀ ਹੋਏਗਾ, ਇਸ 'ਤੇ ਸਸਪੈਂਸ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਕਾਂਗਰਸ ਵਿੱਚ ਉਨ੍ਹਾਂ ਦੀ ਪਾਰੀ ਤੇ ਅਗਲੀ ਭੂਮਿਕਾ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ 'ਤੇ ਨਿਰਭਰ ਹੈ।
- - - - - - - - - Advertisement - - - - - - - - -