ਬਰੇਲੀ: ਹੁਣ ਉੱਤਰ ਪ੍ਰਦੇਸ਼ ਵਿੱਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਗੂੰਜੇ ਹਨ। ਹਾਲ ਹੀ ਵਿੱਚ ਨਿਗਮ ਚੋਣਾਂ ਵਿੱਚ ਜਿੱਤ ਦਰਜ ਕਰਨ ਵਾਲੀ ਬਸਪਾ ਉਮੀਦਵਾਰ ਸ਼ਹਿਲਾ ਤਾਹਿਰ ਦੀ ਰੈਲੀ ਵਿੱਚ ਇਹ ਨਾਅਰੇ ਲੱਗੇ। ਉੱਤਰ ਪ੍ਰਦੇਸ਼ ਦੀਆਂ ਨਿਗਮ ਚੋਣਾਂ ਵਿੱਚ ਬਰੇਲੀ ਦੇ ਨਵਾਬਗੰਜ ਨਗਰ ਪਾਲਿਕਾ ਦੀ ਸੀਟ ਤੋਂ ਸ਼ਹਿਲਾ ਜਿੱਤੀ ਸੀ। ਚੋਣਾਂ ਤੋਂ ਮਹੀਨੇ ਬਾਅਦ, ਸ਼ਹਿਲਾ ਤਾਹਿਰ ਦੀ ਜਿੱਤ ਦੇ ਜਲੂਸ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਪਾਕਿਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਦਾ ਦਾਅਵਾ ਕੀਤਾ ਜਾ ਰਿਹਾ ਹੈ। ਵੀਡੀਓ ਵਾਇਰਲ ਹੋਣ ਮਗਰੋਂ ਸਥਾਨਕ ਲੋਕ ਭੜਕ ਉੱਠੇ ਹਨ। ਯੂਪੀ ਸਰਕਾਰ ਦੇ ਮੰਤਰੀ ਧਰਮਪਾਲ ਸਿੰਘ ਨੇ ਆਈਜੀ ਨੂੰ ਸ਼ਿਕਾਇਤ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸੇ ਦੌਰਾਨ, ਇਸ ਵੀਡੀਓ ਦੀ ਸਾਜ਼ਿਸ਼ ਦੇ ਪਿੱਛੇ ਚੇਅਰਮੈਨ ਸ਼ਹਿਲਾ ਤਾਹਿਰ ਨਾਮ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਰਾਠੌਰ ਦੇ ਛੋਟੇ ਭਰਾ ਦੀ ਪਤਨੀ ਸ਼ਹਿਲਾ ਤਾਹਿਰ ਤੋਂ ਚੋਣ ਹਾਰ ਗਈ ਸੀ। ਗਿਣਤੀ ਦੌਰਾਨ ਰਵਿੰਦਰ ਸਿੰਘ 'ਤੇ ਐਸਡੀਐਮ ਨਾਲ ਲੜਾਈ ਝਗੜਾ ਕਰਨ ਦੇ ਦੋਸ਼ ਲਾਇਆ ਗਏ ਸੀ। ਇਸ ਤੋਂ ਬਾਅਦ ਸ਼ਹਿਲਾ ਤਾਹਿਰ ਤੇ ਰਵਿੰਦਰ ਰਾਠੌਰ ਵਿਚਕਾਰ ਝਗੜਾ ਹੋ ਗਿਆ। ਹੁਣ, ਵੀਡੀਓ ਆਉਣ ਤੋਂ ਬਾਅਦ, ਇਹ ਸਵਾਲ ਉੱਠ ਰਿਹਾ ਹੈ ਕਿ ਰੈਲੀ ਵਿੱਚ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਾਇਆ ਹੈ ਜਾਂ ਇਸ ਵੀਡੀਓ ਪਿੱਛੇ ਕਿਸੇ ਹੋਰ ਦੀ ਸਾਜ਼ਿਸ਼ ਸੀ।