ਪਾਕਿਸਤਾਨੀ ਜੇਲ੍ਹਾਂ 'ਚ 450 ਭਾਰਤੀ ਬੰਦ
ਏਬੀਪੀ ਸਾਂਝਾ | 01 Jan 2018 03:28 PM (IST)
ਪ੍ਰਤੀਕਾਤਮਕ ਤਸਵੀਰ
ਨਵੀਂ ਦਿੱਲੀ: ਨਵੇਂ ਸਾਲ ਦੇ ਦਿਨ ਪਾਕਿਸਤਾਨ ਸਰਕਾਰ ਵੱਲੋਂ ਇੱਕ ਸੂਚੀ ਮਿਲੀ ਹੈ, ਜਿਸ ਵਿੱਚ ਪਾਕਿ ਜੇਲ੍ਹਾਂ ਵਿੱਚ ਬੰਦ 457 ਭਾਰਤੀ ਕੈਦੀਆਂ ਦੀ ਜਾਣਕਾਰੀ ਦਿੱਤੀ ਗਈ ਹੈ। ਭਾਰਤੀ ਹਾਈ ਕਮਿਸ਼ਨਰ ਮੁਤਾਬਕ 21 ਮਈ, 2008 ਨੂੰ ਹੋਏ ਕੂਟਨੀਤਕ ਸਮਝੌਤੇ ਤਹਿਤ ਇਹ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਸਮਝੌਤੇ ਤਹਿਤ ਦੋਵੇਂ ਦੇਸ਼ ਹਰ ਸਾਲ 1 ਜਨਵਰੀ ਤੇ 1 ਜੁਲਾਈ ਨੂੰ ਆਪਣੇ ਦੇਸ਼ ਵਿੱਚ ਕੈਦ ਦੂਜੇ ਦੇਸ਼ ਦੇ ਨਾਗਰਿਕਾਂ ਬਾਰੇ ਵੇਰਵੇ ਸਾਂਝੇ ਕਰਨਗੇ। ਮੀਡੀਆ ਨੂੰ ਦੱਸਿਆ ਗਿਆ ਕਿ ਪਾਕਿਸਤਾਨ ਨੇ ਇਸੇ ਸਮਝੌਤੇ ਤਹਿਤ ਪਾਕਿਸਤਾਨ ਨੇ 58 ਦਿਵਾਨੀ (ਸਿਵਲ) ਕੈਦੀ ਤੇ 399 ਮਛੇਰਿਆਂ ਸਮੇਤ ਕੁੱਲ 457 ਕੈਦੀਆਂ ਬਾਰੇ ਵੇਰਵੇ ਅੱਜ ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖਾਨੇ ਨੂੰ ਸੌਂਪੇ ਹਨ। ਅਦਾਰੇ ਨੇ ਅੱਗੇ ਦੱਸਿਆ ਕਿ ਪਾਕਿਸਤਾਨ 146 ਮਛੇਰਿਆਂ ਨੂੰ ਆਉਂਦੀ 8 ਜਨਵਰੀ ਨੂੰ ਰਿਹਾਅ ਕਰ ਸਕਦਾ ਹੈ। ਵਿਦੇਸ਼ ਮੰਤਰਾਲੇ ਨੇ ਇਹ ਵੀ ਦੱਸਿਆ ਕਿ ਭਾਰਤ ਵੀ ਪਾਕਿਸਤਾਨ ਦੇ ਦਿੱਲੀ ਸਥਿਤ ਸਫ਼ਾਰਤਖਾਨੇ ਨੂੰ ਉਨ੍ਹਾਂ ਦੇ ਮਛੇਰਿਆਂ ਦੀ ਸੂਚੀ ਸੌਂਪੇਗਾ। ਇਹ ਮਛੇਰੇ ਅਰਬ ਸਾਗਰ ਵਿੱਚ ਹੱਦਬੰਦੀ ਠੀਕ ਢੰਗ ਨਾਲ ਨਾ ਹੋਣ ਕਰ ਕੇ ਤੇ ਤਕਨੀਕੀ ਤੌਰ 'ਤੇ ਨਿਮਨ ਪੱਧਰ ਦੀਆਂ ਕਿਸ਼ਤੀਆਂ ਕਾਰਨ ਦੋਵੇਂ ਦੇਸ਼ਾਂ ਦੇ ਮਛੇਰੇ ਦੂਜੇ ਦੇਸ਼ ਅੰਦਰ ਦਾਖ਼ਲ ਹੋ ਜਾਂਦੇ ਹਨ।