ਨਵੀਂ ਦਿੱਲੀ: ਸਾਲ ਚੜ੍ਹਦਿਆਂ ਹੀ ਮੌਸਮ ਦਾ ਮਜਾਜ਼ ਬਦਲਿਆ ਹੈ। ਸਵੇਰੇ ਉੱਤਰੀ ਭਾਰਤ ਧੁੰਦ ਦੀ ਚਿੱਟੀ ਧੁੰਦ ਵਿੱਚ ਲਪੇਟਿਆ ਗਿਆ। ਧੁੰਦ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਦਿੱਲੀ ਵਿੱਚ 56 ਟ੍ਰੇਨਾਂ ਲੇਟ ਚੱਲੀਆਂ ਤੇ 15 ਰੱਦ ਹੋ ਗਈਆਂ। ਇਸੇ ਤਰ੍ਹਾਂ ਏਅਰਪੋਰਟ 'ਤੇ ਵਿਜ਼ੀਬਿਲਟੀ ਘਟ ਤੇ 50 ਮੀਟਰ ਤੱਖ ਆ ਜਾਣ ਕਰਕੇ 200 ਤੋਂ ਅਧਿਕ ਉਡਾਣਾਂ ਪ੍ਰਭਾਵਿਤ ਹੋਈਆਂ ਹਨ।
ਮੌਸਮ ਵਿਭਾਗ ਮੁਤਾਬਕ ਸੰਘਣੀ ਧੁੰਦ ਦਾ ਅਸਰ ਤਾਪਮਾਨ 'ਤੇ ਵੀ ਦੇਖਿਆ ਜਾ ਰਿਹਾ ਹੈ। ਦੇ ਰਾਤ ਤੱਕ ਦਿੱਲੀ ਦਾ ਪਾਰਾ ਅੱਠ ਡਿਗਰੀ ਤੱਕ ਪਹੁੰਚ ਗਿਆ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਤੇਜ਼ੀ ਨਾਲ ਡਿੱਗੇਗਾ।
https://twitter.com/ANI/status/947652697011793920
ਮੌਸਮ ਵਿਭਾਗ ਮੁਤਾਬਕ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਉੱਤਰੀ ਮੱਧ ਪ੍ਰਦੇਸ਼, ਉੱਤਰੀ ਛੱਤੀਸਗੜ੍ਹ, ਉੱਤਰੀ ਝਾਰਖੰਡ ਵਿੱਚ ਸੰਘਣਾ ਕੋਹਰਾ ਪੈ ਸਕਦਾ ਹੈ।