ਚੰਡੀਗੜ੍ਹ: "ਕੱਲ੍ਹ ਨੂੰ ਅਸੀਂ ਸਤੀ ਮਾਤਾ ਪਦਮਾਵਤੀ ਦੀ ਯਾਦ 'ਚ ਰੈਲੀ ਕਰਾਂਗੇ ਤੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ। ਹਰਿਆਣਾ ਦੇ ਮੁੱਖ ਮੰਤਰੀ ਨੂੰ ਫ਼ਿਲਮ ਨਾ ਚਲਾਉਣ ਦੀ ਅਪੀਲ ਕਰਾਂਗੇ। ਜੇ ਸਾਡੀ ਮੰਗ ਪੂਰੀ ਨਾ ਹੋਈ ਤਾਂ ਪੂਰੇ ਹਰਿਆਣਾ ਵਿੱਚ ਕਰਨੀ ਸੈਨਾ ਧਰਨੇ ਪ੍ਰਦਰਸ਼ਨ ਕਰੇਗੀ।" ਇਹ ਗੱਲ ਕਰਨੀ ਸੈਨਾ ਦੀ ਅਹਿਮ ਲੀਡਰ ਸਾਧਵੀ ਦੇਵਾ ਠਾਕੁਰ ਨੇ ਕਹੀ ਹੈ।

ਉਨ੍ਹਾਂ ਕਿਹਾ ਕਿ ਸੰਜੇ ਲੀਲਾ ਭੰਸਲੀ ਭੰਡ ਹੈ ਤੇ ਉਹ ਹਿੰਦੂ ਨਹੀਂ ਹੈ। ਸਾਧਵੀ ਨੇ ਕਿਹਾ, "ਉਹ ਸਾਡੀ ਸਾਡੀ ਮਾਂ ਪਦਮਾਵਤੀ ਦੀ ਬੇਇਜ਼ਤੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਰਾਜਪੂਤ ਹਾਂ ਤੇ ਫੇਰ ਹਿੰਦੂ ਹਾਂ।"

ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਦੀਪਿਕਾ ਪਾਦੁਕੋਣ ਨਾ ਭਾਰਤੀ ਹੈ ਤੇ ਨਾ ਹਿੰਦੂ ਹੈ।" ਉਨ੍ਹਾਂ ਕਿਹਾ ਕਿ ਦੀਪਿਕਾ ਰੋਜ਼ ਸੋਹਰ (ਮਰਦ) ਬਦਲ ਸਕਦੀ ਹੈ ਪਰ ਪਦਮਾਵਤੀ ਮਾਤਾ ਰੋਜ਼ ਜੌਹਰ ਬਦਲਦੀ ਹੈ। ਦੇਵਾ ਨੇ ਕਿਹਾ ਕਿ ਜੇ ਫ਼ਿਲਮ ਰਿਲੀਜ਼ ਹੋਈ ਤਾਂ ਅਗਲਾ ਐਕਸ਼ਨ ਕੋਈ ਉਦੋਂ ਤੈਅ ਕਰਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹਿੰਦੂਆਂ ਦੇ ਵਿਰੋਧ ਵਿੱਚ ਕੰਮ ਨਹੀਂ ਕਰਨਾ ਚਾਹੀਦਾ।