ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਟਵਿੱਟਰ 'ਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਇਨਸਾਨ ਹਨ। ਇਨ੍ਹਾਂ ਦੇ ਨੇੜੇ-ਤੇੜੇ ਵੀ ਕੋਈ ਨਹੀਂ ਖੜ੍ਹਦਾ। ਪੀਐਮ ਦੇ 37.5 ਮਿਲੀਅਨ ਫਾਲੋਅਰਜ਼ ਮਤਲਬ 3 ਕਰੋੜ 75 ਲੱਖ ਹਨ। ਦੂਜੇ ਨੰਬਰ 'ਤੇ ਅਮਿਤਾਭ ਬੱਚਨ ਹਨ ਜਿਨ੍ਹਾਂ ਦੇ 31.5 ਮਿਲੀਅਨ ਮਤਲਬ 3 ਕਰੋੜ 15 ਲੱਖ ਹਨ। ਇਨ੍ਹਾਂ ਅੰਕੜਿਆਂ ਵਿਚਾਲੇ ਇਸ ਸਾਲ ਦੋ ਕ੍ਰਿਕਟਰਾਂ ਦੇ ਫਾਲੋਅਰਜ਼ ਸਭ ਤੋਂ ਤੇਜ਼ੀ ਨਾਲ ਵਧੇ।

ਟਵਿਟਰ ਫਾਲੋਅਰਜ਼ ਦੇ ਮਾਮਲੇ 'ਚ ਤੀਜੇ ਨੰਬਰ 'ਤੇ ਹਨ ਸ਼ਾਹਰੁਖ ਖਾਨ। ਸ਼ਾਹਰੁਖ ਦੇ 30.9 ਮਿਲੀਅਨ ਫਾਲੋਅਰਜ਼ ਹਨ। ਚੌਥੇ 'ਤੇ ਸਲਮਾਨ ਖਾਨ (28.5 ਮਿਲੀਅਨ), ਪੰਜਵੇਂ 'ਤੇ ਅਕਸ਼ੇ ਕੁਮਾਰ (22.8 ਮਿਲੀਅਨ), ਛੇਵੇਂ 'ਤੇ ਆਮਿਰ ਖਾਨ (22.4 ਮਿਲੀਅਨ), ਸੱਤਵੇਂ 'ਤੇ ਦੀਪਿਕਾ ਪਾਦੁਕੋਣ (22.1 ਮਿਲੀਅਨ), ਅੱਠਵੇਂ 'ਤੇ ਕ੍ਰਿਕੇਟਰ ਸਚਿਨ (21.7 ਮਿਲੀਅਨ), ਨੌਵੇਂ 'ਤੇ ਰਿਤਿਕ ਰੋਸ਼ਨ (20.9 ਮਿਲੀਅਨ ਤੇ ਦਸਵੇਂ 'ਤੇ ਵਿਰਾਟ ਕੋਹਲੀ (20.8 ਮਿਲੀਅਨ) ਹਨ।

ਦਰਅਸਲ ਟਵਿਟਰ 'ਤੇ ਫਾਲੋਅਰਸ ਦੇ ਮਾਮਲੇ 'ਚ ਟੌਪ-10 ਦੀ ਲਿਸਟ 'ਚ ਸਿਰਫ ਦੋ ਕ੍ਰਿਕੇਟਰ ਹੀ ਹਨ। ਲਿਸਟ 'ਚ ਇੱਕ ਨੇਤਾ (ਪ੍ਰਧਾਨ ਮੰਤਰੀ) ਤੋਂ ਇਲਾਵਾ ਬਾਕੀ ਸੱਤ ਬਾਲੀਵੁੱਡ ਦੇ ਕਲਾਕਾਰ ਹੀ ਹਨ। ਇਸ ਵੇਲੇ ਪੀਐਮ ਮੋਦੀ ਦੇ ਫਾਲੋਅਰਜ਼ 37.5 ਮਿਲੀਅਨ ਹਨ ਜਦਕਿ ਪਿਛਲੇ ਸਾਲ ਇਹ 24.6 ਮਿਲੀਅਨ ਸਨ। ਇਸ ਸਾਲ ਉਨ੍ਹਾਂ ਦੇ ਫਾਲੋਅਰਸ 52 ਫੀਸਦੀ ਵਧੇ ਹਨ।

ਸਚਿਨ ਦੇ ਫਾਲੋਅਰਜ਼ 21.7 ਮਿਲੀਅਨ ਹਨ ਜਦਕਿ ਪਿਛਲੇ ਸਾਲ 13.9 ਮਿਲੀਅਨ ਸਨ। ਇਹ 56 ਫੀਸਦੀ ਵਧੀ ਹੈ। ਵਿਰਾਟ ਕੋਹਲੀ ਦੇ ਇਸ ਵੇਲੇ 20.8 ਮਿਲੀਅਨ ਫਾਲੋਅਰਜ਼ ਹਨ ਜਦਕਿ ਪਿਛਲੇ ਸਾਲ ਸਿਰਫ 12.9 ਮਿਲੀਅਨ ਸਨ। ਇਹ 61 ਫੀਸਦੀ ਵਧੇ ਹਨ। ਇਸ ਹਿਸਾਬ ਨਾਲ ਇਸ ਸਾਲ ਸਭ ਤੋਂ ਵੱਧ ਤੇਜ਼ੀ ਨਾਲ ਸਚਿਨ ਤੇ ਵਿਰਾਟ ਕੋਹਲੀ ਦੇ ਟਵਿੱਟਰ ਫਾਲੋਅਰਜ਼ ਵਧੇ ਹਨ।