ਨਵੀਂ ਦਿੱਲੀ: ਪ੍ਰਦਰਸ਼ਨਕਾਰੀ ਕਿਸਾਨਾਂ ਨੇ ਦਿੱਲੀ ਦੇ ਲਾਲ ਕਿੱਲਾ 'ਚ ਦਾਖਲਾ ਲੈ ਲਿਆ ਹੈ। ਕਈ ਥਾਂ ਬੈਰੀਕੇਡ ਤੋੜ ਅਤੇ ਪੁਲਿਸ ਨਾਲ ਝੜਪ ਮਗਰੋਂ ਕੁੱਝ ਪ੍ਰਦਰਸ਼ਨਕਾਰੀ ਲਾਲ ਕਿੱਲੇ ਤੇ ਪਹੁਚੰ ਗਏ ਹਨ।ਇਨ੍ਹਾਂ ਕਿਸਾਨਾਂ ਨੇ ਤਿਰੰਗੇ ਵਾਲੀ ਥਾਂ ਤੇ ਕੇਸਰੀ ਝੰਡਾ ਲਹਿਰਾ ਦਿੱਤਾ ਹੈ।

ਇਸ ਮਗਰੋਂ ਹੁਣ ਪੁਲਿਸ ਇਸ ਥਾਂ ਤੇ ਪਹੁੰਚ ਗਈ ਹੈ ਅਤੇ ਕੇਸਰੀ ਝੰਡਾ ਉਤਾਰਨ ਲਈ ਕੋਸ਼ਿਸ਼ ਕਰ ਰਹੀ ਹੈ।