ਨਵੀਂ ਦਿੱਲੀ: ਇਸ ਵਾਰ ਰਾਜਪਥ ਵਿਖੇ ਗਣਤੰਤਰ ਦਿਵਸ 2021 (Republic Day 2021) ਦੇ ਜਸ਼ਨ ਬਹੁਤ ਖ਼ਾਸ ਰਿਹਾ। ਭਾਰਤੀ ਫੌਜ ਨੇ ਇਸ ਵਾਰ ਵੀ ਆਪਣੀ ਤਾਕਤ ਦਿਖਾਈ, ਪਰ ਸਾਰਿਆਂ ਦੀਆਂ ਨਜ਼ਰਾਂ ਇਸ ਵਾਰ ਨੀਲੇ ਅਸਮਾਨ 'ਤੇ ਟਿਕੀਆਂ ਰਹਿਆਂ। ਇਸ ਦਾ ਕਾਰਨ ਰਾਫੇਲ (Rafale) ਲੜਾਕੂ ਜਹਾਜ਼ ਜਾ ਜਲਵਾ। ਇੱਕ ਅਜਿਹਾ ਪਲ ਜਿਸ ਨੇ ਸਾਰਿਆਂ ਨੂੰ ਉਤਸ਼ਾਹ ਅਤੇ ਜੋਸ਼ ਨਾਲ ਭਰ ਦਿੱਤਾ।
ਰਾਫੇਲ ਨੂੰ ਪਿਛਲੇ ਸਾਲ ਸਤੰਬਰ ਵਿੱਚ ਫਰਾਂਸ ਤੋਂ ਖਰੀਦਿਆ ਗਿਆ ਸੀ। ਰਾਫੇਲ ਦੇ ਨਾਲ, ਮਿਗ -29 ਲੜਾਕੂ ਨੇ ਵੀ ਰਾਜਪਥ 'ਤੇ ਆਪਣੇ ਕਾਰਨਾਮੇ ਦਿਖਾਏ। ਇਸ ਵਾਰ ਫਲਾਈਪਾਸਟ ਰਾਫੇਲ ਦੇ ਵਰਟੀਕਲ ਚਾਰਲੀ ਫੋਰਮੈਸ਼ਨ (Vertical Charlie formation) ਦੇ ਨਾਲ ਸਮਾਪਤ ਹੋਇਆ।
900 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਰਾਫੇਲ ਨੇ ਵਰਟੀਲ ਚਾਰਲੀ ਫੋਰਮੇਸ਼ਨ ਦਿਖਾਈ। ਇਹ ਸਾਰੇ ਕਰਤਬ ਦਿਖਾਏ ਪਾਇਲਟ ਸਮੂਹ ਕੈਪਟਨ ਹਰਕੀਰਤ ਸਿੰਘ ਅਤੇ ਕਮਾਂਡਿੰਗ ਅਫਸਰ, ਸਕੋਰਡਨ ਨੇਤਾ ਕਿਸੀਲੀਕਾਂਤ ਨੇ, ਜੋ ਦੇਖਣ ਯੋਗ ਸੀ।
ਇਹ ਵੀ ਪੜ੍ਹੋ: Petrol Diesel Price 26 Jan: 26 ਜਨਵਰੀ ਨੂੰ ਵੀ ਵਧੀਆਂ ਪੈਟਰੋਲ-ਡੀਜ਼ਲ ਦੀ ਕੀਮਤਾਂ, ਰਾਜਸਥਾਨ 'ਚ ਪੈਟਰੋਲ 100 ਤੋਂ ਪਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904