ਨਵੀਂ ਦਿੱਲੀ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਦੋ ਦਿਨਾਂ ਬਾਅਦ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਇੱਕ ਵਾਰ ਫਿਰ ਵਾਧਾ ਹੋਇਆ ਹੈ। ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 35-35 ਪੈਸੇ ਪ੍ਰਤੀ ਲਿਟਰ ਵਧਣ ਤੋਂ ਬਾਅਦ ਹੁਣ ਪੈਟਰੋਲ 86.05 ਰੁਪਏ ਅਤੇ ਡੀਜ਼ਲ 76.23 ਰੁਪਏ ਪ੍ਰਤੀ ਲੀਟਰ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ।

ਇਸ ਦੇ ਨਾਲ ਹੀ ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿੱਚ ਸੋਮਵਾਰ ਨੂੰ ਪੈਟਰੋਲ 100 ਰੁਪਏ ਨੂੰ ਪਾਰ ਕਰ ਗਿਆ। ਇੱਥੇ ਪ੍ਰੀਮੀਅਮ ਪੈਟਰੋਲ 101.54 ਰੁਪਏ ਪ੍ਰਤੀ ਲੀਟਰ ਵਿਕਿਆ। ਜਦੋਂ ਕਿ ਆਮ ਪੈਟਰੋਲ 97.69 ਰੁਪਏ ਪ੍ਰਤੀ ਲੀਟਰ ਵਿਕਿਆ। ਪੈਟਰੋਲ ਦੀ ਸੈਂਚੁਰੀ ਤੋਂ ਪ੍ਰੇਸ਼ਾਨ ਕਾਰੋਬਾਰੀ ਅਤੇ ਆਮ ਨਾਗਰਿਕਾਂ ਨੇ ਸੂਬਾ ਸਰਕਾਰ ਕੋਲ ਗੁਹਾਰ ਲਗਾਈ ਹੈ ਅਤੇ ਸੂਬੇ 'ਚ ਵੈਟ ਦੀਆਂ ਦਰਾਂ ਘਟਾਉਣ ਦੀ ਮੰਗ ਕੀਤੀ ਹੈ।

ਦੱਸ ਦੇਈਏ ਕਿ ਰਾਜਸਥਾਨ ਵਿਚ ਪੈਟਰੋਲ ਡੀਜ਼ਲ ਦੇਸ਼ ਵਿਚ ਸਭ ਤੋਂ ਵੱਧ ਵੈਟ ਹੈ। ਇੱਥੇ ਪੈਟਰੋਲ 'ਤੇ 38 ਪ੍ਰਤੀਸ਼ਤ ਟੈਕਸ ਅਤੇ ਸੂਬਾ ਸਰਕਾਰ ਤੋਂ ਡੀਜ਼ਲ 'ਤੇ 28 ਪ੍ਰਤੀਸ਼ਤ ਟੈਕਸ ਲਾਇਆ ਜਾਂਦਾ ਹੈ। ਕੋਰੋਨਾ ਦੌਰਾਨ ਫੰਡ ਇਕੱਠੇ ਕਰਨ ਲਈ ਰਾਜਸਥਾਨ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ 10 ਪ੍ਰਤੀਸ਼ਤ ਦਾ ਵਾਧੂ ਵੈਟ ਲਗਾਇਆ ਹੈ। ਇਸ ਕਾਰਨ ਸੂਬੇ ਵਿੱਚ ਪੈਟਰੋਲ-ਡੀਜ਼ਲ ਹੋਰ ਮਹਿੰਗਾ ਹੋ ਗਿਆ ਹੈ।

ਜਾਣੋ ਆਪਣੇ ਸ਼ਹਿਰ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ਸ਼ਹਿਰ                            ਪੈਟਰੋਲ                                        ਡੀਜ਼ਲ

ਦਿੱਲੀ                              86.05                                       76.23

ਮੁੰਬਈ                            92.62                                        83.03

ਕੋਲਕਾਤਾ                       87.45                                        79.83

ਚੇਨਈ                           88.60                                        81.47

ਬੈਂਗਲੁਰੂ                        88.95                                        80.84

ਇਹ ਵੀ ਪੜ੍ਹੋਅਮਰੀਕਾ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣਨ ਵਾਲੀ ਹੈ ਜੇਨੇਟ ਯੇਲੇਨ, ਜਲਦੀ ਚੁੱਕੇਗੀ ਸਹੁੰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904