ਵਾਸ਼ਿੰਗਟਨ: ਅਮਰੀਕੀ ਸੈਨੇਟ ਨੇ ਉੱਘੇ ਅਰਥ ਸ਼ਾਸਤਰੀ ਜੇਨੇਟ ਯੇਲੇਨ ਦੇ ਅਮਰੀਕਾ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣਨ ਦਾ ਰਾਹ ਸਾਫ ਕਰ ਦਿੱਤਾ ਹੈ। ਸੈਨੇਟ ਵਿੱਚ ਸੋਮਵਾਰ ਨੂੰ ਪੁਸ਼ਟੀਕਰਣ ਸੁਣਵਾਈ ਦੌਰਾਨ ਯੇਲੇਨ ਦੇ ਸਮਰਥਨ ਵਿੱਚ 84 ਅਤੇ ਵਿਰੋਧ ਵਿੱਚ 15 ਵੋਟਾਂ ਪਈਆਂ।

ਸੈਨੇਟ ਦੀਆਂ 100 ਸੀਟਾਂ ਚੋਂ ਡੈਮੋਕਰੇਟਸ ਅਤੇ ਰਿਪਬਲੀਕਨ ਪਾਰਟੀਆਂ ਕੋਲ 50-50 ਸੀਟਾਂ ਹਨ। ਉਪ ਰਾਸ਼ਟਰਪਤੀ ਕਮਲਾ ਹੈਰਿਸ ਸੰਸਦ ਦੇ ਇਸ ਉਪਰਲੇ ਸਦਨ ਦੀ ਸਪੀਕਰ ਹੈ ਅਤੇ ਉਨ੍ਹਾਂ ਦੀ ਵੋਟ ਡੈਮੋਕ੍ਰੇਟਸ ਨੂੰ ਇੱਥੇ ਵੜਤ ਦਿੰਦੀ ਹੈ। ਯੇਲੇਨ ਫੈਡਰਲ ਰਿਜ਼ਰਵ ਦਾ ਸਾਬਕਾ ਚੇਅਰਮੈਨ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਜਲਦੀ ਹੀ ਸਹੁੰ ਚੁੱਕੇਗੀ।

ਯੇਲੇਨ ਦੇ ਨਾਂ ਦੀ ਸੈਨੇਟ ਵਲੋਂ ਪੁਸ਼ਟੀ

ਉਹ ਰਾਸ਼ਟਰਪਤੀ ਜੋਅ ਬਾਇਡਨ ਦੀ ਕੈਬਨਿਟ 'ਚ ਤੀਜੀ ਅਜਿਹੇ ਮੰਤਰੀ ਹੈ, ਜਿਨ੍ਹਾਂ ਦੇ ਨਾਂ ਦੀ ਸੈਨੇਟ ਵਲੋਂ ਹੁਣ ਤਕ ਪੁਸ਼ਟੀ ਕੀਤੀ ਗਈ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਅਹੁੰਦੇ ਦੇ ਲਈ ਨਾਮਜ਼ਦ ਟੋਨੀ ਬਲਿੰਕੇਨ ਦੇ ਨਾਂ 'ਤੇ ਵੀ ਸੇਨੈਟ ਦੀ ਮੁਹਰ ਲੱਗਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋFarmers Parade Live: ਕਿਸਾਨਾਂ ਦੀ ਟਰੈਕਟਰ ਰੈਲੀ, ਆਊਟਰ ਰਿੰਗ ਰੋਡ 'ਤੇ ਮਾਰਚ ਕਰਨ ਲੱਗੇ ਕਿਸਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904