Wrestlers In Abp Press Conference: ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਦੇਸ਼ ਦੇ ਨਾਮੀ ਪਹਿਲਵਾਨ ਦਿੱਲੀ 'ਚ ਧਰਨੇ 'ਤੇ ਬੈਠੇ ਹਨ। ਇਸ ਦੌਰਾਨ ਸ਼ਨੀਵਾਰ (6 ਮਈ) ਨੂੰ ਏਬੀਪੀ ਨਿਊਜ਼ ਦੀ ਟੀਮ ਨੇ ਜੰਤਰ-ਮੰਤਰ ਜਾ ਕੇ ਪਹਿਲਵਾਨਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪਹਿਲਵਾਨਾਂ ਨੇ ਏਬੀਪੀ ਸਾਂਝਾ ਦੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸਾਨੂੰ ਇੱਥੇ ਬੈਠਣਾ ਪਿਆ ਹੈ। ਕਿਉਂਕਿ ਕੋਈ ਸੁਣਵਾਈ ਨਹੀਂ ਹੋ ਰਹੀ।


ਓਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਪੁਲਿਸ ਵਾਲਿਆਂ ਨੇ ਸਾਡੇ ਨਾਲ ਮਾੜਾ ਵਿਵਹਾਰ ਕੀਤਾ ਹੈ। ਅਸੀਂ ਸਿਰਫ਼ ਇਨਸਾਫ਼ ਦੀ ਆਸ ਵਿੱਚ ਇੱਥੇ ਬੈਠੇ ਹਾਂ ਅਤੇ ਜਦੋਂ ਤੱਕ ਇਨਸਾਫ਼ ਨਹੀਂ ਮਿਲ ਜਾਂਦਾ ਉਦੋਂ ਤੱਕ ਇੱਥੇ ਬੈਠੇ ਰਹਾਂਗੇ। ਪਹਿਲਵਾਨ ਵਿਨੇਸ਼ ਫੋਗਾਟ ਨੇ ਕਿਹਾ ਕਿ ਦੇਸ਼ ਤੋਂ ਮਿਲੇ ਪਿਆਰ ਲਈ ਅਸੀਂ ਸ਼ੁਕਰਗੁਜ਼ਾਰ ਹਾਂ, ਪਰ ਸਾਨੂੰ ਇੱਥੇ ਬੈਠਣ ਲਈ ਮਜਬੂਰ ਕੀਤਾ ਗਿਆ ਹੈ। ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਕੁਝ ਨਾ ਹੋਇਆ ਤਾਂ ਇੰਨੇ ਵੱਡੇ ਖਿਡਾਰੀ ਇਸ ਤਰ੍ਹਾਂ ਧਰਨੇ 'ਤੇ ਨਾ ਬੈਠਦੇ।


ਵਿਨੇਸ਼ ਫੋਗਾਟ ਨੇ ਕਿਹਾ ਕਿ ਕੁਝ ਤਾਂ ਵੱਡਾ ਹੋਇਆ ਹੈ ਕਿ ਅਸੀਂ ਇੱਥੇ ਬੈਠੇ ਹਾਂ। ਇਸ ਦੇ ਲਈ ਸੱਚ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਰਿਟਾਇਰਡ ਖਿਡਾਰੀ ਨਹੀਂ ਹਾਂ ਅਤੇ ਨਾ ਹੀ ਇੱਥੇ ਕੋਈ ਟਿਕਟ ਮੰਗਣ ਲਈ ਬੈਠੇ ਹਾਂ।


ਇਹ ਵੀ ਪੜ੍ਹੋ: ਲਾਹੌਰ 'ਚ ਖਾਲਿਸਤਾਨ ਕਮਾਂਡੋ ਮੁਖੀ ਪਰਮਜੀਤ ਸਿੰਘ ਪੰਜਵੜ ਦਾ ਗੋਲੀਆਂ ਮਾਰ ਕੇ ਕਤਲ