ਕੈਪਟਨ ਨੇ ਇਸ ਬਾਰੇ ਟਵੀਟ ਕਰਦਿਆਂ ਰਾਹੁਲ ਨੂੰ ਲਿਖਿਆ, 'ਜਨਮ ਦਿਨ ਦੀ ਬਹੁਤ-ਬਹੁਤ ਵਧਾਈ, ਪਿਆਰੇ ਰਾਹੁਲ, ਜੋ ਤੁਸੀਂ ਇੰਨੇ ਸਾਲਾਂ ਵਿੱਚ ਬਣੇ ਹੋ, ਉਸ 'ਤੇ ਮਾਣ ਹੈ। ਮੈਂ ਤੁਹਾਡੇ ਵਿੱਚ ਆਪਣੇ ਦੋਸਤ ਮਰਹੂਮ ਰਾਜੀਵ ਗਾਂਧੀ ਨੂੰ ਵੇਖਦਾ ਹਾਂ।'
ਕੈਪਟਨ ਦੇ ਨਾਲ-ਨਾਲ ਸੀਨੀਅਰ ਕਾਂਗਰਸ ਲੀਡਰ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੀ ਰਾਹੁਲ ਦੀ ਚੰਗੀ ਸਿਹਤ ਤੇ ਲੰਮੀ ਉਮਰ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ।