ਨਵੀਂ ਦਿੱਲੀ: ਭਾਰਤ ਸਰਕਾਰ ਨੇ ਹਾਲ ਹੀ 'ਚ ਹਰਮਨਪਿਆਰੀ ਗੇਮ PUBG ਨੂੰ ਭਾਰਤ 'ਚ ਬੈਨ ਕਰ ਦਿੱਤਾ ਸੀ। ਇਸ ਤੋਂ ਬਾਅਦ PUBG ਪ੍ਰੇਮੀਆ 'ਚ ਨਿਰਾਸ਼ਾ ਦਾ ਮਾਹੌਲ ਸੀ। ਉੱਥੇ ਹੀ ਹੁਣ ਉਨ੍ਹਾਂ ਲਈ ਇੱਕ ਖੁਸ਼ਖਬਰੀ ਹੈ। ਭਾਰਤ 'ਚ ਜਲਦ ਹੀ ਪਬਜੀ ਦੀ ਵਾਪਸੀ ਹੋ ਸਕਦੀ ਹੈ। ਪਬਜੀ ਮੂਲ ਰੂਪ ਤੋਂ ਸਾਊਥ ਕੋਰੀਅਨ ਕੰਪਨੀ ਬਲੂ ਹੋਲ ਸਟੂ਼ਡੀਓ ਦੀ ਗੇਮ ਹੈ। ਪਾਬੰਦੀ ਲੱਗਣ ਕਾਰਨ ਕੰਪਨੀ ਚੀਨੀ ਕੰਪਨੀ Tencent ਤੋਂ ਬਲੂ ਹੋਲ ਸਟੂਡੀਓ ਨੇ ਪਬਜੀ ਮੋਬਾਈਲ ਦੀ ਫ੍ਰੈਂਚਾਇਜ਼ੀ ਵਾਪਸ ਲੈ ਲਈ ਹੈ। ਰਿਲਾਇੰਸ ਜੀਓ ਨਾਲ ਡਿਸਟ੍ਰੀਬਿਊਸ਼ਨ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ।


ਜੀਓ ਨਾਲ ਡੀਲ ਹੋ ਸਕਦੀ ਪੱਕੀ:


ਬਲੂ ਹੋਲ ਸਟੂਡੀਓ ਦੇ ਇੱਕ ਬਲੌਗਪੋਸਟ ਜ਼ਰੀਏ ਪਤਾ ਲੱਗਿਆ ਹੈ ਕਿ ਕੰਪਨੀ ਭਾਰਤ 'ਚ ਗੇਮ ਦੇ ਡਿਸਟ੍ਰੀਬਿਊਸ਼ਨ ਲਈ ਰਿਲਾਇੰਸ ਜੀਓ ਨਾਲ ਡੀਲ ਕਰ ਰਹੀ ਹੈ। ਅਜੇ ਡੀਲ ਦੀ ਸ਼ੁਰੂਆਤ ਹੀ ਹੋਈ ਹੈ। ਹਾਲਾਂਕਿ ਅਜੇ ਇਸ ਤੋਂ ਲੈ ਕੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ।


118 ਐਪਸ ਹੋਏ ਸੀ ਬੈਨ:


ਸਰਕਾਰ ਨੇ ਹਾਲ ਹੀ ਚ ਯੂਜ਼ਰਸ ਦੇ ਨਾਲ-ਨਾਲ ਦੇਸ਼ ਦੀ ਸੁਰੱਖਿਆ ਨੂੰ ਖਤਰਾ ਦੱਸਦਿਆਂ 118 ਮੋਬਾਈਲ ਐਪਸ 'ਤੇ ਪਾਬੰਦੀ ਲਾ ਦਿੱਤੀ ਸੀ। ਬੈਨ ਕੀਤੀਆਂ ਗਈਆਂ ਇਨ੍ਹਾਂ ਐਪਸ 'ਚ ਵੱਡੇ ਨਾਂ ਸ਼ਾਮਲ ਹਨ। ਭਾਰਤ 'ਚ ਪਾਪੂਲਰ ਹੋਏ ਲੁੱਡੋ ਤੇ ਕੈਰਮ ਜਿਹੇ ਗੈਮਸ ਐਪ ਵੀ ਇਸ ਦੀ ਲਪੇਟ 'ਚ ਆ ਗਏ। ਲੂਡੋ ਆਲ ਸਟਾਰ ਤੇ ਲੁੱਡੋ ਵਰਲਡ-ਲੁੱਡੋ ਸੁਪਰਸਟਾਰ ਤੋਂ ਇਲਾਵਾ ਚੈਸ ਰਸ ਤੇ ਕੈਰਮ ਫ੍ਰੈਂਡਸ 'ਤੇ ਵੀ ਬੈਨ ਲਾਇਆ ਗਿਆ ਹੈ।


ਖੇਤੀ ਬਿੱਲ ਰੋਕਣ ਲਈ ਬਾਦਲਾਂ ਦੀ ਰਾਸ਼ਟਰਪਤੀ ਨੂੰ ਅਪੀਲ, ਦਸਤਖਤ ਨਾ ਕਰਨ ਦੀ ਗੁਹਾਰ


ਸੜਕਾਂ 'ਤੇ ਕਿਸਾਨ ਪਰ ਮੋਦੀ ਦਾ ਮੁੜ ਤੋਂ ਦਾਅਵਾ: MSP ਜਾਰੀ ਰਹੇਗੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ