ਨਵੀਂ ਦਿੱਲੀ: ਪਿਛਲੇ ਸਾਲ ਫਰਵਰੀ ਮਹੀਨੇ 'ਚ ਹੋਏ ਪੁਲਵਾਮਾ ਅੱਤਵਾਦੀ ਹਮਲੇ ਨਾਲ ਜੁੜੇ ਅੱਤਵਾਦੀਆਂ ਖਿਲਾਫ ਐਨਆਈਏ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਜਾ ਸਕਦੀ ਹੈ। ਰਾਸ਼ਟਰੀ ਜਾਂਚ ਏਜੰਸੀ ਦੀ ਇਸ ਚਾਰਜਸ਼ੀਟ ਵਿੱਚ 11 ਅੱਤਵਾਦੀਆਂ ਦੇ ਨਾਂ ਹਨ, ਜਿਨ੍ਹਾਂ ਵਿੱਚ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼--ਮੁਹੰਮਦ ਦੇ ਅੱਤਵਾਦੀ ਵੀ ਸ਼ਾਮਲ ਹਨ।


14 ਫਰਵਰੀ, 2019 ਨੂੰ ਸੀਆਰਪੀਐਫ ਕਾਫਲੇ 'ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ '40 ਜਵਾਨ ਸ਼ਹੀਦ ਹੋਏ ਸੀ। ਉਦੋਂ ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼--ਮੁਹੰਮਦ ਨੇ ਲਈ ਸੀ। ਇਸ ਲਈ ਚਾਰਜਸ਼ੀਟ 'ਚ ਜੈਸ਼--ਮੁਹੰਮਦ ਦਾ ਨਾਂ ਸ਼ਾਮਲ ਹੋਣਾ ਲਾਜ਼ਮੀ ਹੈ। ਇਸ ਨਾਲ ਪਾਕਿਸਤਾਨ ਦੇ ਅੱਤਵਾਦੀਆਂ ਨਾਲ ਸਿੱਧੇ ਸਬੰਧਾਂ ਦਾ ਵੀ ਪਰਦਾਫਾਸ਼ ਹੋ ਜਾਏਗਾ।

Raigad Building Collapsed: ਹੁਣ ਤਕ ਦੋ ਦੀ ਮੌਤ, 18 ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦੀ ਖ਼ਬਰ, ਬਚਾਅ ਤੇ ਰਾਹਤ ਕਾਰਜ ਜਾਰੀ

ਸੀਆਰਪੀਐਫ ਦੀ ਬੱਸ 'ਤੇ ਆਤਮਘਾਤੀ ਹਮਲਾ ਜੈਸ਼ ਅੱਤਵਾਦੀ ਆਦਿਲ ਅਹਿਮਦ ਡਾਰ ਨੇ ਕੀਤਾ ਸੀ। ਜਾਂਚ ਦੌਰਾਨ ਐਨਆਈਏ ਨੇ ਹਮਲੇ ਨਾਲ ਜੁੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਚਾਰਜਸ਼ੀਟ 'ਚ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼--ਮੁਹੰਮਦ ਦੇ ਅਬਦੁੱਲ ਰਾਸ਼ਿਦ ਗਾਜ਼ੀ, ਹਿਲਾਲ ਅਹਿਮਦ ਨੂੰ ਵੀ ਨਾਮਜ਼ਦ ਕੀਤਾ ਜਾ ਸਕਦਾ ਹੈ।

ਦੱਸ ਦਈਏ ਕਿ ਹਿਲਾਲ ਪੁਲਵਾਮਾ ਵਿਚ ਹੀ ਇੱਕ ਮੁਕਾਬਲੇ ਵਿੱਚ ਮਾਰਿਆ ਜਾ ਚੁਕਿਆ ਹੈ। ਇਸ ਵਿੱਚ ਇੱਕ ਔਰਤ ਦਾ ਨਾਂ ਵੀ ਸ਼ਾਮਲ ਹੋ ਸਕਦਾ ਹੈ ਜਿਸ ਨੇ ਡਾਰ ਦੀ ਮਦਦ ਕੀਤੀ ਸੀ। ਪੁਲਵਾਮਾ ਅੱਤਵਾਦੀ ਹਮਲੇ ਨਾਲ ਜੁੜੇ ਕੁਲ ਤਿੰਨ ਅੱਤਵਾਦੀ ਮਾਰੇ ਗਏ ਹਨ। ਬਾਕੀ 8 ਦੇ ਨਾਂ ਚਾਰਜਸ਼ੀਟ ਵਿੱਚ ਦਿੱਤੇ ਜਾ ਸਕਦੇ ਹਨ।

Manohar Lal Khattar Corona Positive: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਏ ਕੋਰੋਨਾ ਸੰਕਰਮਿਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904