ਸ੍ਰੀਨਗਰ: ਜੰਮੂ ਕਸ਼ਮੀਰ 'ਚ ਅੱਤਵਾਦੀਆਂ ਦੇ ਗੜ੍ਹ ਕਹੇ ਜਾਣ ਵਾਲੇ ਪੁਲਵਾਮਾ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ 'ਚ ਦੋ ਅੱਤਵਾਦੀ ਢੇਰ ਹੋ ਗਏ। ਟਿਕਨ ਇਲਾਕੇ 'ਚ ਦੋ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਸੀ। ਸੀਆਰਪੀਐਫ ਪੁਲਿਸ ਦੀ ਸਾਂਝੀ ਟੀਮ ਇਲਾਕੇ ਨੂੰ ਘੇਰ ਕੇ ਅਜੇ ਵੀ ਆਪ੍ਰੇਸ਼ਨ ਚਲਾ ਰਹੀ ਹੈ।
ਟਿਕਨ ਪਿੰਡ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਵੇਰ ਪੰਜ ਵਜੇ ਦੇ ਕਰੀਬ ਸੁਰੱਖਿਆ ਬਲਾਂ ਨੇ ਆਪ੍ਰੇਸ਼ਨ ਸ਼ੁਰੂ ਕੀਤਾ। ਇਸ ਤੋਂ ਬਾਅਦ ਫੌਜ ਨੇ ਪੂਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਇਸੇ ਤਲਾਸ਼ ਦੌਰਾਨ ਇਕ ਘਰ 'ਚ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਫਾਇਰਿੰਗ ਕਰ ਦਿੱਤੀ। ਅੱਤਵਾਦੀਆਂ ਦੀ ਫਾਇਰਿੰਗ ਦੇ ਜਵਾਬ 'ਚ ਸੁਰੱਖਿਆ ਬਲਾਂ ਤੇ ਫਾਇਰਿੰਗ ਕਰ ਦਿੱਤੀ। ਅੱਤਵਾਦੀਆਂ ਦੀ ਫਾਇਰਿੰਗ ਦੇ ਜਵਾਬ 'ਚ ਸੁਰੱਖਿਆ ਬਲਾਂ ਨੇ ਵੀ ਮੋਰਚਾ ਸਾਂਭਿਆ ਤੇ ਜਵਾਬੀ ਫਾਇਰਿੰਗ ਕੀਤੀ। ਸੁਰੱਖਿਆ ਬਲਾਂ ਵੱਲੋਂ ਦੱਸਿਆ ਗਿਆ ਹੈ ਕਿ ਦੋ ਤੋਂ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਹੈ।
ਕੈਪਟਨ ਦਾ ਦਾਅਵਾ: 'ਜੇ ਮੈਂ ਹੁੰਦਾ ਤਾਂ ਝੱਟ ਗਲਤੀ ਮੰਨਦਾ ਤੇ ਕਾਨੂੰਨ ਰੱਦ ਕਰਨ ਲਈ ਮਿੰਟ ਵੀ ਨਾ ਲਾਉਂਦਾ'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ