Explosive Material: ਪੁਣੇ ਰੇਲਵੇ ਸਟੇਸ਼ਨ 'ਤੇ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਸਟੇਸ਼ਨ 'ਤੇ ਬੰਬ ਵਰਗੀ ਚੀਜ਼ ਮਿਲੀ। ਇਸ ਤੋਂ ਬਾਅਦ ਕੁਝ ਘੰਟਿਆਂ ਲਈ ਰੇਲ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਗਈ ਤੇ ਤੁਰੰਤ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ। ਪੁਲਿਸ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਤੇ ਜਿਲੇਟਿਨ ਵਰਗੀ ਦਿਖਣ ਵਾਲੀ ਵਸਤੂ ਵਿਸਫੋਟਕ ਨਹੀਂ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾਖੇਜ਼ ਸਮੱਗਰੀ ਪਲੇਟਫਾਰਮ ਨੰਬਰ 1 'ਤੇ ਮਿਲੀ ਸੀ, ਜਿਸ ਤੋਂ ਬਾਅਦ ਪਲੇਟਫਾਰਮ ਨੰਬਰ 1 ਤੇ 2 ਨੂੰ ਖਾਲੀ ਕਰਵਾਇਆ ਗਿਆ ਸੀ।



ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ। ਬੰਬ ਨਿਰੋਧਕ ਦਸਤੇ ਨੇ ਪੁਸ਼ਟੀ ਕੀਤੀ ਕਿ ਜਿਲੇਟਿਨ ਸਟਿਕ ਵਰਗੀ ਵਸਤੂ ਵਿਸਫੋਟਕ ਪਦਾਰਥ ਨਹੀਂ ਸੀ। ਇਸ ਤੋਂ ਬਾਅਦ ਉਥੇ ਮਾਹੌਲ ਸ਼ਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸਵੇਰੇ ਕਰੀਬ 10:30 ਵਜੇ ਦੀ ਹੈ। ਹਾਲਾਂਕਿ, ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਇਹ ਕਿਹੜੀ ਚੀਜ਼ ਹੈ ਜੋ ਵਿਸਫੋਟਕ ਸਮੱਗਰੀ ਵਰਗੀ ਲੱਗਦੀ ਹੈ।

 ਇਸ ਤਰ੍ਹਾਂ ਹੋਈ ਸਾਰੀ ਘਟਨਾ
ਤੁਹਾਨੂੰ ਦੱਸ ਦੇਈਏ ਕਿ ਸਭ ਤੋਂ ਪਹਿਲਾਂ ਖਬਰ ਆਈ ਸੀ ਕਿ ਪੁਣੇ ਰੇਲਵੇ ਸਟੇਸ਼ਨ 'ਤੇ ਤਿੰਨ ਜਿਲੇਟਿਨ ਸਟਿੱਕ ਮਿਲੇ ਹਨ ਪਰ ਜਦੋਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਤਾਂ ਪਤਾ ਲੱਗਾ ਕਿ ਸ਼ੱਕੀ ਮਿਲੀ ਚੀਜ਼  ਜੈਲੇਟਿਨ ਨਹੀਂ ਹੈ ਤੇ ਨਾ ਹੀ ਦੂਜੀ ਤਰ੍ਹਾਂ ਦਾ ਕੋਈ ਵਿਸਫੋਟਕ ਪਦਾਰਥ ਸੀ। ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਵਿਸਫੋਟਕ ਸਮੱਗਰੀ ਦੀ ਸੂਚਨਾ ਮਿਲਦੇ ਹੀ ਰੇਲਵੇ ਪ੍ਰਸ਼ਾਸਨ ਤੁਰੰਤ ਹਰਕਤ 'ਚ ਆ ਗਿਆ ਤੇ ਜਲਦਬਾਜ਼ੀ 'ਚ ਪਲੇਟਫਾਰਮ ਨੂੰ ਖਾਲੀ ਕਰਵਾ ਲਿਆ ਗਿਆ।